ਆਲੂ ਪੁਲਾਵ
ਪਦਾਰਥ
- 1 ਵੱਡਾ ਆਲੂ(ਛੋਟੇ ਟੁਕੜਿਆਂ ‘ਚ ਕੱਟਿਆ ਹੋਇਆ)
- 1 ਛੋਟਾ ਚਮਚ ਜੀਰਾ
- 1 ਕੱਪ ਵਰਤ ਵਾਲੇ ਚੌਲ
- 2 ਚਮਚ ਘਿਓ
- ਨਮਕ(ਜ਼ਰੂਰਤ ਅਨੁਸਾਰ)
- 2 ਹਰੀ ਇਲਾਇਚੀ
- ਥੌੜੀ ਦਾਲਚੀਨੀ
- ਹਰਾ ਧਨੀਆਂ(ਸਜਾਉਣ ਲਈ)
- 1/2 ਚਮਚ ਲਾਲ ਮਿਰਚ ਪਾਊਡਰ
- 3 ਕੱਪ ਪਾਣੀ
- ਲੌਂਗ
- ਹਲਦੀ
ਵਿਧੀ
- ਇਕ ਭਾਂਡੇ ‘ਚ ਘਿਓ ਗਰਮ ਕਰੋ ਅਤੇ ਉਸ ‘ਚ ਜੀਰਾ, ਲੌਂਗ, ਇਲਾਇਚੀ ਅਤੇ ਦਾਲਚੀਨੀ ਮਿਲਾ ਦਿਓ। ਹੁਣ ਉਸ ‘ਚ ਆਲੂ ਅਤੇ ਚਾਵਲ ਮਿਲਾ ਦਿਓ। ਹਲਕਾ ਭੂਰਾ ਹੋਣ ਨਾਲ ਭੁੰਨ੍ਹੋ ਅਤੇ ਉਸ ‘ਚ ਕਾਲਾ ਨਮਕ, ਹਲਦੀ ਅਤੇ ਪਾਣੀ ਪਾ ਕੇ ਉਬਾਲੋ। ਘੱਟ ਗੈਸ ‘ਤੇ 15 ਮਿੰਟ ਤੱਕ ਪਕਾਓ। ਪੱਕਣ ਤੋਂ ਬਾਅਦ ਗੈਸ ਬੰਦ ਕਰ ਦਿਓ
- ਆਲੂ ਪੁਲਾਵ ਤਿਆਰ ਹੈ। ਇਸ ਨੂੰ ਗਰਮਾ ਗਰਮ ਖਾਓ ਅਤੇ ਪਰੋਸੋ।