ਉਤਪਮ
ਪਦਾਰਥ
- ਉੜਦ ਦੀ ਦਾਲ- 1 ਕਟੋਰੀ
- ਚਾਵਲ- 1 ਕਟੋਰੀ
- ਨਮਕ- ਅਧਾ ਚਮਚ
- ਰਾਈ- 1 ਚਮਚ
- ਹਰਾ ਧਨੀਆ- 3 ਚਮਚ [ਬਾਰੀਕ ਕਟ ਕੇ]
- ਪਿਆਜ- 1 [ਬਾਰੀਕ ਕਟ ਕੇ]
- ਟਮਾਟਰ- 2 [ਬੀਜ ਤੇ ਪਾਣੀ ਨਿਕਾਲ ਕੇ]
- ਮਿਠਾ ਸੋਡਾ- ਚੁਟਕੀ
- ਤੇਲ- ਵੈਜੀਟੇਬਲ ਅੋਏਲ [2 ਚਮਚ]
- ਹਰੀ ਮਿਰਚ- ਚੁਟਕੀ [ਮਰਝੀ ਹੈ]
ਵਿਧੀ
- ਦਾਲ ਤੇ ਚਾਵਲ ਨੂੰ ਸਾਫ ਕਰ ਕੇ ਅਲਗ ਅਲਗ ਭਿਗੋ ਦੋ।
- ਅਲਗ ਅਲਗ ਮਿਕਸੀ ਵਿਚ ਮੈਸ ਕਰੋ ਪਰ ਬਾਦ ਵਿਚ ਮਿਕਸ ਕਰ ਲੋ। ਨਮਕ,ਮਿਠਾ ਸੋਡਾ [ਖਾਣ ਵਾਲਾ ਸੋਡਾ] ਵੀ ਮਿਕਸ ਕਰੋ।
- ਇਸ ਨੂੰ ਖਮੀਰਾ ਕਰਨ ਲਈ ਸਰਦੀਆ ਵਿਚ 24 ਘੰਟੇ ਤੇ ਗਰਮੀਆ ਵਿਚ 12 ਘੰਟੇ ਹੀ ਲਗਦੇ ਹਨ ।
- ਮਿਸਰਣ ਦੁਗਣਾ ਹੋ ਜਾਏਗਾ,।
- ਪਿਆਜ,ਹਰਾ ਧਨੀਆ,ਹਰੀ ਮਿਰਚ ਬਾਰੀਕ ਕਟ ਕੇ ਇਕ ਕਟੋਰੀ ਵਿਚ ਮਿਕਸ ਕਰ ਲੋ।
- ਟਮਾਟਰ ਵੀ ਬਾਰੀਕ ਕਟ ਲੋ।
- ਨੋਨ ਸਟਿਕ ਤਵਾ ਗਰਮ ਕਰੋ ਥੌੜਾ ਤੇਲ ਪਾਵੋ ਉਸ ਉਪਰ ਰਾਈ ਪਾਵੋ ਤਿੜਕਨ ਲਗੇ ਤਾ ਦਾਲ ਤੇ ਚਾਵਲ ਵਾਲਾ ਮਿਸਰਣ ਪਾਵੋ ਪਰ ਉਹ ਥੌੜਾ ਮੋਟਾ ਰਖਣਾ,ਤੇ ਗੋਲ ਵੀ।
- ਇਸ ਦੇ ਉਪਰ ਪਿਆਜ,ਹਰੀ ਮਿਰਚ,ਹਰਾ ਧਨੀਆ,ਤੇ ਕਟਿਆ ਟਮਾਟਰ ਵੀ ਪਾਵੋ।
- ਥੌੜਾ ਥੌੜਾ ਦਬਾ ਲੋ ਤਾ ਜੋ ਇਹ ਸਭ ਦਾਲ,ਚਾਵਲ ਵਾਲੇ ਮਿਸਰਣ ਵਿਚ ਲਗ ਜਾਣ ਚੰਗੀ ਤਰਾ।
- ਉਲਟਾ ਦਿਉ,ਤਾ ਜੋ ਇਹ ਸਾਈਡ ਵੀ ਪਕ ਜਾਏ,ਦੋਨਾ ਸਾਇਡ [ਪਾਸੇ]ਲਾਲ ਕਰ ਲੋ।
- ਸਾਭਰ,ਨਾਰਿਅਲ ਚਟਨੀ ਜਾ ਵੈਸੇ ਵੀ ਖਾ ਸਕਦੇ ਹੋ।