ਕਾਬੁਲੀ ਛੋਲਿਆਂ ਦਾ ਪੁਲਾਵ
ਪਦਾਰਥ
- 2 ਟੇਬਲ ਸਪੂਨ ਤੇਲ
- 1 ਵੱਡਾ ਪਿਆਜ ਪਤਲਾ ਤੇ ਲੰਬਾ ਕੱਟਿਆ ਹੋਇਆ
- 3 ਮੋਟੀਆਂ ਇਲਾਇਚੀਆਂ
- 5-6 ਲੌਂਗ
- 2 ਟੁਕੜੇ ਦਾਲਚੀਨੀ
- 2 ਟੀਸਪੂਨ ਜੀਰਾ
- ਟੀਸਪੂਨ ਅਦਰਕ-ਲਸਣ ਦਾ ਪੇਸਟ
- ਟੀਸਪੂਨ ਮਿਰਚ ਪਾਊਡਰ
- ਡੇਢ ਕੱਪ ਦਹੀਂ
- 400 ਗ੍ਰਾਮ ਕਾਬੁਲੀ ਛੋਲੇ ਭਿਓਂ ਕੇ ਰੱਖੇ
- 1 ਟੀਸਪੂਨ ਗਰਮ ਮਸਾਲਾ ਪਾਊਡਰ
- ਟੀਸਪੂਨ ਸੌਂਫ ਪਾਊਡਰ
- ਕੱਪ ਬਾਸਮਤੀ ਚੌਲ
- ਸਾਢੇ ਤਿੰਨ ਕੱਪ ਪਾਣੀ
- ਨਮਕ ਸਵਾਦ ਅਨੁਸਾਰ।
ਵਿਧੀ
- ਪੈਨ ‘ਚ ਤੇਲ ਗਰਮ ਕਰਕੇ ਉਸ ‘ਚ ਪਿਆਜ ਸੁਨਹਿਰਾ ਹੋਣ ਤੱਕ ਭੁੰਨੋ। ਫਿਰ ਇਸ ‘ਚ ਇਲਾਇਚੀ, ਲੌਂਗ, ਦਾਲਚੀਨੀ ਅਤੇ ਜੀਰਾ ਪਾ ਕੇ ਲੱਗਭਗ 10 ਸੈਕਿੰਡ ਤੱਕ ਹਿਲਾਓ।
- ਹੁਣ ਅਦਰਕ-ਲਸਣ ਦਾ ਪੇਸਟ, 2 ਟੀਸਪੂਨ ਨਮਕ ਅਤੇ ਮਿਰਚ ਪਾਊਡਰ ਪਾ ਕੇ 5 ਮਿੰਟ ਤੱਕ ਰਿੱਝਣ ਦਿਓ।
- ਸੁੱਕੇ ਮਸਾਲੇ ਜਦੋਂ ਚੰਗੀ ਤਰ੍ਹਾਂ ਰਲ ਜਾਣ ਤਾਂ ਫਿਰ ਦਹੀਂ, ਕਾਬੁਲੀ ਛੋਲੇ ਅਤੇ ਪਾਣੀ ਪਾ ਕੇ ਰਿਝਾਓ।
- ਗਰਮ ਮਸਾਲਾ ਅਤੇ ਸੌਂਫ ਪਾਊਡਰ, ਪਾ ਕੇ ਛੋਲੇ ਪਾਓ ਅਤੇ ਢਕਨ ਬੰਦ ਕਰ ਦਿਓ।
- ਥੋੜ੍ਹੀ ਦੇਰ ਬਾਅਦ ਸਵਾਦ ਅਨੁਸਾਰ ਹੋਰ ਨਮਕ, ਚੌਲ ਅਤੇ ਪਾਣੀ ਪਾਓ ਅਤੇ ਤੇਜ਼ ਸੇਕ ‘ਤੇ ਰਿਝਾਓ।
- ਵਿਚ-ਵਿਚ ਚੈੱਕ ਕਰਦੇ ਰਹੋ ਕਿ ਕਿਤੇ ਚੌਲ ਹੇਠਾਂ ਨਾ ਲੱਗ ਜਾਣ। ਜਦੋਂ ਬਣ ਜਾਣ ਤਾਂ ਗਰਮਾ-ਗਰਮ ਸਰਵ ਕਰੋ।
- ਚਾਹੋ ਤਾਂ ਹਰੇ ਧਨੀਏ ਜਾਂ ਹਰੀ ਮਿਰਚ ਨਾਲ ਗਾਰਨਿਸ਼ ਵੀ ਕਰ ਸਕਦੇ ਹੋ।