ਖਟਾ ਮਿਠਾ ਚਿੜਵੜਾ [ਪੋਹਾ]
ਪਦਾਰਥ
- ਮੋਟਾ ਪੋਹਾ- 2 ਕਟੋਰੀ
- ਮੂੰਗਫਲੀ- 1 ਕਟੋਰੀ
- ਨਮਕੀਨ ਸੇਵੀਆ- ਅਧੀ ਕਟੋਰੀ
- ਸਿਉਗੀ- ਅਧੀ ਕਟੋਰੀ
- ਟਾਟਰੀ- 2 ਚਮਚ [ਮੈਸ]
- ਨਮਕ- 3 ਚਮਚ
- ਚੀਨੀ- 2 ਚਮਚ
- ਹਲਦੀ- 3 ਚਮਚ
- ਤੇਲ- ਤਲਣ ਲਈ
ਵਿਧੀ
- ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ ਪੋਹਾ ਪਾਵੋ ਥੌੜਾ ਤੇ ਤਲ ਲੋ।
- ਕਿਸੀ ਵੱਡੇ ਡੋਗੇ ਦੇ ਉਪਰ ਛਾਣਨੀ ਰਖੌ ਤੇ ਤਲਿਆ ਪੋਹਾ ਉਸ ਵਿਚ ਪਾਦੇ ਜਾਉ ਤਾ ਜੋ ਫਾਲਤੂ ਘਿਉ ਡੋਗੇ ਵਿਚ ਨਿਕਲ ਜਾਏ।
- ਉਸੇ ਤੇਲ ਵਿਚ ਮੂੰਗਫਲੀ ਤਲ ਲੋ।ਮੂੰਗਫਲੀ ਦਾ ਛਿਲਕਾ ਚਾਹੇ ਲਗਾ ਰਹੇ।
- ਇਹ ਵੀ ਛਾਣ ਲੋ। ਫਾਲਤੂ ਘਿਉ ਨਿਕਲ ਜਾਏ।
- ਮੂੰਗਫਲੀ 3-4 ਮਿੰਟ ਤਲ ਲੈਣਾ।
- ਚੀਨੀ, [ਬੂਰਾ ਖੰਡ].ਨਮਕ,ਮੈਸ ਟਾਟਰੀ ਪਾਵੋ ਤੇ ਸਭ ਨੂੰ ਮਿਕਸ ਕਰੋ।
- ਇਕ ਕੜਾਹੀ ਵਿਚ ਥੌੜਾ ਘਿਉ ਪਾਵੋ ਤੇ ਹਲਦੀ ਪਾਵੋ।
- ਹਲਦੀ ਨੂੰ 3-4 ਸੈਕਿੰਡ ਹੀ ਭੁੰਨੋ।
- ਗੈਸ ਸਲੋਅ ਕਰ ਲੈਣਾ।
- ਤਲਿਆ ਹੋਇਆ ਪੋਹਾ,ਤਲੀ ਮੂੰਗਫਲੀ, ਸਿਉਗੀ ਵੀ ਪਾ ਕੇ ਚੰਗੀ ਤਰਾ ਹਿਲਾ ਲੋ।
- ਜੋ ਮਸਾਲਾ ਬਣਾਇਆ ਹੈ ਉਹ ਵੀ ਪਾਲੋ।
- ਚੰਗੀ ਤਰਾ ਮਿਕਸ [ਮਿਲਾ]ਕਰ ਲੋ ਤਾ ਜੋ ਚਿੜਵੜੇ [ਪੋਹਾ] ਤੇ ਹਲਦੀ ਲਗ ਜਾਏ।
- ਠੰਡਾ ਕਰ ਕੇ ਡਬੇ ਵਿਚ ਪਾ ਲੋ।