ਖੀਰੇ ਦੇ ਪਕੌੜੇ
ਪਦਾਰਥ
- ਇਕ ਕੱਪ ਸਿੰਘਾੜੇ ਦਾ ਆਟਾ
- ਦੋ ਚਮਚ ਸੇਂਧਾ ਨਮਕ
- ਅੱਧਾ ਛੋਟਾ ਚਮਚ ਮਿਰਚ ਪਾਊਡਰ
- ਅੱਧਾ ਛੋਟਾ ਚਮਚ ਧਨੀਆ ਪਾਊਡਰ
- ਦੋ-ਚਾਰ ਹਰੀ ਮਿਰਚ ਬਰੀਕ ਕੱਟੀ ਹੋਈ
- ਦੋ ਖੀਰੇ ਪਤਲੇ ਕੱਟੇ ਹੋਏ
- ਤਲਣ ਲਈ ਤੇਲ
ਵਿਧੀ
- ਬਰਤਨ ‘ਚ ਸਿੰਘਾੜੇ ਦਾ ਆਟਾ, ਸੇਂਧਾ ਨਮਕ, ਮਿਰਚ ਪਾਊਡਰ, ਧਨੀਆ ਪਾਊਡਰ, ਹਰੀ ਮਿਰਚ ਪਾ ਕੇ ਗਾੜ੍ਹਾ ਮਿਸ਼ਰਣ ਬਣਾ ਲਓ।
- ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
- ਕੜਾਈ ‘ਚ ਤੇਲ ਗਰਮ ਕਰੋ।
- ਖੀਰੇ ਦੀਆਂ ਕਤਰਾਂ ਨੂੰ ਵਾਰੀ-ਵਾਰੀ ਮਿਸ਼ਰਣ ‘ਚ ਡੁਬੋ ਕੇ ਤੇਲ ‘ਚ ਸੁਨਹਿਰੀ ਹੋਣ ਤੱਕ ਤਲੋ।
- ਗਰਮਾ-ਗਰਮ ਖੀਰੇ ਦੇ ਪਕੌੜੇ ਤਿਆਰ ਹਨ।
- ਇਸਨੂੰ ਚਟਨੀ ਦੇ ਨਾਲ ਖਾਓ।