ਛੋਲਿਆ ਦੀ ਦਾਲ ਦੇ ਕਬਾਬ
ਪਦਾਰਥ
- ਛੋਲਿਆ ਦੀ ਦਾਲ- ਅਧੀ ਕਟੋਰੀ
- ਮਟਰ- ਗਰਮ ਪਾਣੀ ਵਿਚ ਸਿਰਫ 5-7 ਮਿੰਟ
- ਫੁਲ ਗੋਭੀ- 4 ਚਮਚ [ਉਬਾਲ ਕੇ]
- ਆਲੂ- 4-5 [ਉਬਾਲ ਕੇ,ਛਿਲ ਕੇ,ਮੈਸ]
- ਨਮਕ- 3 ਚਮਚ
- ਹਰੀ ਮਿਰਚ- 6=7
- ਲਾਲ ਮਿਰਚ- ਅਧਾ ਚਮਚ
- ਗਾਜਰ- 2-3 [ਉਬਾਲ ਕੇ]
- ਧਨੀਆ- ਅਧੀ ਕਟੋਰੀ
- ਸੁੱਕਾ ਧਨੀਆ- 3 ਚਮਚ [ਸਾਬਤ]
- ਗਰਮ ਮਸਾਲਾ- 2 ਚਮਚ
- ਬ੍ਰੈਡ- 4-5 [ਸਲਾਇਸ]
- ਤੇਲ- ਤਲਣ ਲਈ
ਵਿਧੀ
- ਕਬਾਬ ਬਣਾਣ ਤੋ 10-15 ਮਿੰਟ ਪਹਿਲਾ ਗਰਮ ਪਾਣੀ ਵਿਚ ਭਿਗੋ [ਸੇ]ਦਿਉ।
- ਪਾਣੀ ਚੰਗੀ ਤਰਾ ਨਿਕਾਲ ਕੇ ਥੋੜੇ ਤੇਲ ਜਾ ਘਿਉ ਵਿਚ ਭੁਂੰਨ ਲੋ।3-4 ਮਿੰਟ ਹੀ ਬਸ ।ਅਲਗ ਰਖ ਲੋ।
- ਇਕ ਡੋਗੇ ਵਿਚ ਉਬਲੇ ਆਲੂ,ਉਬਲੀ ਗਾਜਰ,ਫੁਲ ਗੋਭੀ ਉਬਲੀ,ਮਟਰ ਗਰਮ ਪਾਣੀ ਵਾਲੇ,ਬ੍ਰੈਡ ਦੇ ਸਲਾਈਸ ਹਥ ਨਾਲ ਤੋੜ ਕੇ,ਬਾਕੀ ਮਸਾਲੇ ਪਾਵੋ।
- ਭੁੰਨੀ ਦਾਲ ,ਹਰਾ ਧਨੀਆ ਪਾ ਕੇ ਚੰਗੀ ਤਰਾ ਮਿਕਸ ਕਰ ਲੋ।
- ਇਕ ਪੈਨ ਵਿਚ ਤੇਲ ਪਾ ਕੇ ਚੰਗੀ ਤਰਾ ਮਿਕਸ ਕਰੋ।
- ਇਸ ਮਿਸਰਣ ਦੀ ਸੇਪ ਕੋਈ ਵੀ ਦੇ ਸਕਦੇ ਹੋ ਗੋਲ,ਟਿਕੀ ਵਾਗ,ਸਲਿੰਡਰ ਵਾਗ ਕੁਝ ਵੀ।
- ਫਿਰ ਸਭ ਨੂੰ ਤਲ ਲੋ।
- ਪਲੇਟ ਵਿਚ ਨਿਕਾਲੋ ਤੇ ਆਪਣੀ ਮਰਝੀ ਦੀ ਸੋਸ ਨਾਲ ਪਰੋਸ ਸਕਦੇ ਹੋ।
- ਇਹ ਗਰਮ ਗਰਮ ਸੁਆਦ ਲਗਦੇ ਹਂਨ।