Best Punjabi Recipes “ਟਮਾਟਰ  ਦਲੀਆ  ਉਪਮਾ”, “Tamatar Daliya Upma”, Recipes of Punjab, Veg Punjabi Recipes in Punjabi.

ਟਮਾਟਰ  ਦਲੀਆ  ਉਪਮਾ

ਪਦਾਰਥ

  • ਦਲੀਆ- 1 ਕੱਪ
  • ਪਿਆਜ਼-1 ਕੱਟਿਆ ਹੋਇਆ
  • ਹਰੀ ਮਿਰਚ- 2
  • ਟਮਾਟਰ-1
  • ਸ਼ਿਮਲਾ ਮਿਰਚ- 1
  • ਧਨੀਆ
  • ਹਲਦੀ-1 ਚੁਟਕੀ
  • ਨਮਕ ਸੁਆਦ ਅਨੁਸਾਰ
  • ਚੀਨੀ-1/2 ਚਮਚ
  • ਤੇਲ- 1 ਚਮਚ

ਵਿਧੀ

  • ਸਭ ਤੋਂ ਪਹਿਲਾਂ ਇਕ ਪੈਨ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਜੀਰਾ ਅਤੇ ਹਰੀ ਮਿਰਚ ਪਾਓ।
  • ਫਿਰ ਕਚੇ ਹੋਏ ਪਿਆਜ਼ ਪਾ ਕੇ ਹੌਲੀ ਅੱਗ ‘ਤੇ ਭੁੰਨ ਲਓ।
  • ਹੁਣ ਇਸ ‘ਚ ਕਟੇ ਟਮਾਟਰ ਅਤੇ ਸ਼ਿਮਲਾ ਮਿਰਚ ਪਾ ਕੇ ਨਮਕ ਅਤੇ ਹਲਦੀ ਮਿਕਸ ਕਰੋ।
  • ਤੁਸੀਂ ਉਸ ਸਮੇਂ ਹਲਕੀ ਜਿਹੀ ਖੰਡ ਵੀ ਮਿਕਸ ਕਰ ਸਕਦੇ ਹੋ।
  • ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 4 ਮਿੰਟ ਤੱਕ ਪਕਾਓ, ਫਿਰ ਉਸ ‘ਚ ਦਲੀਆ ਪਾਓ ਅਤੇ ਉਸ ‘ਚ 2 ਕੱਪ ਪਾਣੀ ਪਾਣੀ ਕੇ ਪੈਨ ‘ਚ ਢੱਕਣ ਲਗਾ ਦਿਓ।
  • ਇਸ ਨੂੰ 10 ਮਿੰਟ ਪੱਕਣ ਦਿਓ ਅਤੇ ਵਿਚ-ਵਿਚ ਉਸ ਨੂੰ ਹਿਲਾਉਂਦੇ ਰਹੋ, ਜਿਸ ਨਾਲ ਇਹ ਚਿਪਕੇ ਨਹੀਂ।
  • ਜਦੋਂ ਟਮਾਟਰ ਵਾਲਾ ਦਲੀਆ ਤਿਆਰ ਹੋ ਜਾਵੇ ਤਾਂ ਇਸ ‘ਚ ਹਰਾ ਧਨੀਆ ਪਾ ਕੇ ਗਰਮਾ-ਗਰਮ ਖਾਓ।

Leave a Reply