ਦੱਹੀ -ਭੱਲੇ
ਪਦਾਰਥ
- ਉੜਦ ਦੀ ਦਾਲ
- ਮੂੰਗੀ ਦੀ ਦਾਲ
- ਵੇਸਣ
- ਹਰੀ ਮਿਰਚ
- ਲਾਲ ਮਿਰਚ
- ਦਹੀ
- ਅਦਰਕ
- ਨਮਕ
- ਜੀਰਾ
- ਗਰਮ ਪਾਣੀ
- ਤੱਲਣ ਲਈ ਘਿਉ
ਵਿਧੀ
- ਇਕ ਰਾਤ ਪਹਿਲਾ ਇਹ ਦਾਲਾ ਭਿਗੋ ਦਿਉ।
- ਅਗਲੀ ਸਵੇਰ ਦੋਨਾ ਦਾਲਾ ਨੂੰ ਗਰਾਇੰਡ ਕਰੋ ।
- ਇਕ ਡੋਂਗੇ ਵਿੱਚ ਨਿਕਾਲ ਲਵੋ ।
- ਉਸ ਡੌਂਗੇ ਵਿਚ ਨਮਕ ,ਅਦਰਕ ,ਹਰੀ ਮਿਰਚ ਗਰਾਇਂੰਡ ਕਰ ਕੇ ਪਾਵੋ ,ਲਾਲ ਮਿਰਚ ,ਵੇਸਣ ਪਾ ਕੇ ਗਾੜਾ ਘੌਲ ਤਿਆਰ ਕਰੋ ।
- ਦਹੀ ਨੂੰ ਫੈਂਟ ਲਵੋ ਸਿਰਫ ਇਸ ਲਈ ਕੀ ਦਹੀ ਗੱਠ ਵਾਲਾ ਨਾ ਰਹੇ ।
- ਕੜਾਹੀ ਵਿੱਚ ਘਿਉ ਪਾ ਕੇ ਗਰਮ ਕਰੋ।
- ਚਮਚ ਦੀ ਸਹੲਇਤਾ ਨਾਲ ਇਹ ਮਿਸ਼ਰਣ ਚੱਕ ਕੇ ਅਾਪਣੇ ਹੱਥ ਤੇ ਰਖੋ ਤੇ ਗੋਲ ਆਕਾਰ ਥਾ ਅਾਪਣੀ ਮਰਝੀ ਦੀ ਸਕਲ ਦਾ ਅਾਕਾਰ
- ਬਣਾ ਸਕਦਾ ਹੈ .
- ਗੋਲ ਆਕਾਰ ਦੇ ਗੋਲੇ ਦੇ ਵਿਚਕਾਰ ਅੰਗੂਠੇ ਨਾਲ ਦਬਾ ਕੇ ਮੋਰੀ ਕਰ ਲਵੋ ।
- ਇਹ ਗਰਮ ਤੇਲ ਵਿੱਚ ਤਲ ਲਵੋ।
- ਅੱਧਾ ਪਤੀਲਾ ਪਾਣੀ ਗਰਮ ਕਰੋ ,ਉਸ ਵਿਚ ਇਹ ਤਲੇ ਹੋਏ ਵੜੈ ਪਾਂਦੇ ਜਾਵੋ ।
- ਕੁਝ ਦੇਰ ਪਾਣੀ ਵਿਚ ਰਹਿਣ ਦਿਉ ।
- ਇਹ ਵਥ ੜੈ ਜਾ ਭਲੇ ਕੁਝ ਵੀ ਬੋਲ ਸਕਦੇ ਹੋ , ਪਾਣੀ ਵਿਚੋ ਨਿਕਾਲ ਕੇ ਹੱਥ ਦੀ ਹਥੇਲੀ ਤੇ ਰਖੋ, ਦੂਸਰੇ ਹੱਥ ਦੀ ਹਥੈਲੀ ਨਾਲ ਦਬਾ
- ਦਬਾ ਦਿਉ।
- ਇਸ ਦਾ ਫਾਲਤੂ ਪਾਣੀ ਨਿਕਲ ਜਾਵੇ ।
- ਦਹੀ ਨੂੰ ਫੈਂਟ ਲਵੋ ,ਇਹ ਭੱਲੇ ਦਹੀ ਵਿਚ ਪਾਵੋ ।
- ਜੀਰਾ ਬਿਨਾ ਘਿਉ ਤੋ ਤਵੇ ਤੇ ਭੁੰਨ ਕੇ ਦਹੀ ਤੇ ਪਾ ਦਿਉ ।
- ਥੋੜੀ ਲਾਲ ਮਿਰਚ ਵੀ ਉਪਰ ਸਜਾਵਟ ਲਈ ਪਾ ਦੇਣਾ ।