ਬਟਾਟਾ ਪੂਰੀ
ਪਦਾਰਥ
- ਇੱਕ ਪੈਕਟ ਛੋਟੀ ਪਾਪੜੀ
- 2-3 ਉਬਲੇ ਆਲੂ
- ਅੱਧਾ ਕੱਪ ਹਰਾ ਧਨੀਆ(ਬਰੀਕ ਕੱਟਿਆ ਹੋਇਆ)
- ਅੱਧਾ ਕੱਪ ਪੂੰਗਰੇ ਹੋਏ ਛੋਲੇ
- ਦੋ ਵੱਡੇ ਚਮਚ ਬਰੀਕ ਸੇਵ
- 1 ਚਮਚ ਚਾਟ ਮਸਾਲਾ ਜਾਂ ਨਿੰਬੂ ਦਾ ਰਸ
- ਕਾਲਾ ਨਮਕ
- ਲਾਲ ਮਿਰਚ ਸੁਆਦ ਅਨੁਸਾਰ
- ਇੱਕ ਕੱਪ ਦਹੀਂ
- ਮਿੱਠੀ ਚਟਨੀ
- ਹਰੀ ਕਰਾਰੀ ਜਾਂ ਮਿਰਚਾ ਵਾਲੀ ਚਟਨੀ
- ਨਮਕ ਸੁਆਦ ਅਨੁਸਾਰ
ਵਿਧੀ
- ਉਬਲੇ ਆਲੂ, ਨਮਕ ਅਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
- ਇਸ ਤੋਂ ਬਾਅਦ ਹਰੇਕ ਪਾਪੜੀ ‘ਤੇ ਆਲੂ ਦਾ ਮਿਸ਼ਰਣ ਲਗਾ ਕੇ ਰੱਖ ਲਓ।
- ਹੁਣ ਸਰਵਿੰਗ ਪਲੇਟ ‘ਚ ਆਲੂ ਲੱਗਈਆਂ ਪਾਪੜੀਆਂ ਸਜਾ ਲਓ। ਇਨ੍ਹਾਂ ਪਾਪੜੀ ਉੱਪਰ ਪੂੰਗਰੇ ਹੋਏ ਕਾਲੇ ਛੋਲੇ, ਨਿੰਬੂ ਜਾਂ ਚਾਟ ਮਸਾਲਾ, ਹਰਾ ਧਨਿਆ, ਕਾਲਾ ਨਮਕ ਅਤੇ ਸੇਵ ਬੁਰਕ ਦਿਓ।
- ਇਸ ਉੱਪਰ ਫ਼ੈਂਟਿਆ ਹੋਇਆ ਦਹੀਂ ਪਾ ਕੇ, ਉੱਪਰ ਚਟਨੀ ਪਾ ਦਿਓ।
- ਬਟਾਟਾ ਪੂਰੀ ਬਣ ਕੇ ਤਿਆਰ ਹੈ।