ਬਰੈੱਡ ਪਨੀਰ ਪਕੌੜੇ
ਪਦਾਰਥ
- ਬਰੈੱਡ- 6-8 ਪੀਸ
- ਪਨੀਰ- 100 ਗ੍ਰਾਮ
- ਪਿਆਜ਼- 1
- ਗਰਮ ਮਸਾਲਾ-1 ਚਮਚ
- ਮਿਰਚ ਪਾਊਡਰ- 1 ਚਮਚ
- ਅਦਰਕ ਪੇਸਟ- 1 ਚਮਚ
- ਬੇਸਨ- 1 ਕੱਪ
- ਨਮਕ ਸੁਆਦ ਅਨੁਸਾਰ
- ਪਾਣੀ
- ਤੇਲ
ਵਿਧੀ
- ਪਨੀਰ ਨੂੰ ਪੀਸ ਲਓ। ਪਿਆਜ਼ ਨੂੰ ਬਾਰੀਕ ਕੱਟ ਲਓ। ਪੈਨ ‘ਚ 1 ਚਮਚ ਤੇਲ ਗਰਮ ਕਰੋ, ਉਸ ‘ਚ ਅਦਰਕ ਪੇਸਟ ਅਤੇ ਪਿਆਜ਼ ਪਾ ਕੇ ਭੁੰਨ ਲਓ।
- ਫਿਰ ਪਨੀਰ, ਨਮਕ, ਮਿਰਚ ਪਾਊਡਰ, ਗਰਮ ਮਸਾਲਾ ਪਾ ਕੇ ਹਿਲਾਓ। ਇਸ ਨੂੰ ਕਿਨਾਰੇ ਰੱਖ ਲਓ।
- ਬਰੈੱਡ ਦੇ ਭੂਰੇ ਹਿੱਸੇ ਨੂੰ ਕਿਨਾਰੇ ਤੋਂ ਕੱਟ ਲਓ ਅਤੇ ਉਸ ਨੂੰ ਦੋ ਸੈਕਿੰਡ ਲਈ ਪਾਣੀ ‘ਚ ਭਿਓ ਦਿਓ।
- ਹੁਣ ਇਕ ਵੱਖਰੇ ਕਟੋਰੇ ‘ਚ ਇਕ ਕੱਪ ਪਾਣੀ ਦੇ ਨਾਲ ਬੇਸਨ ਅਤੇ ਚੁਟਕੀ ਭਰ ਨਮਕ ਮਿਕਸ ਕਰਕੇ ਘੋਲ ਤਿਆਰ ਕਰੋ।
- ਘੋਲ ਨੂੰ ਬਰੈੱਡ ਸਲਾਇਸ ਦੇ ਅੰਦਰ ਪਨੀਰ ਦਾ ਇਕ ਚਮਚ ਭਰੋ ਅਤੇ ਉਸ ਦੇ ਰੋਲ ਕਰਕੇ ਉਸ ਨੂੰ ਬੇਸਨ ਦੇ ਘੋਲ ‘ਚ ਡਿਪ ਕਰਕੇ ਗਰਮ ਤੇਲ ਦੀ ਕੜਾਹੀ ‘ਚ ਭੁੰਨ ਲਓ।
- ਇਸ ਤਰ੍ਹਾਂ ਦੇ ਸਾਰੇ ਬਰੈੱਡ ਪਨੀਰ ਪਕੌੜੇ ਤੱਲ ਕੇ ਰੱਖੋ ਅਤੇ ਫਿਰ ਹਰੀ ਚਟਨੀ ਜਾਂ ਟਮੈਟੋ ਕੈਚਪ ਦੇ ਨਾਲ ਖਾਓ।