ਬ੍ਰੈਡ ਕੋਫਤਾ
ਪਦਾਰਥ
- ਬ੍ਰੈਡ- 7-8 ਸਲਾਇਸ [ਸਤ-ਅਠ ਪੀਸ]
- ਤਾਜਾ ਦਹੀ- 2 ਚਮਚ [ਦੋ]
- ਵੇਸਣ- 3 ਚਮਚ[ਤਿੰਨ]
- ਮੈਦਾ- 3 ਚਮਚ [ਤਿੰਨ]
- ਹਰਾ ਧਨੀਆ- 1 ਚਮਚ [ਇਕ ਚਮਚ ਬਾਰੀਕ ਕਟ ਕੇ]
- ਹਰੀ ਮਿਰਚ- 4-5 ਬਾਰੀਕ ਕਟ ਕੇ [ਚਾਰ-ਪੰਜ]
- ਸੋਡਾ-ਬਾਈਕਾਰਡ- 1 ਚਮਚ [ਇਕ]
- ਲੂਣ- 2 ਚਮਚ [ਦੋ]
- ਤੇਲ- ਤਲਣ ਲਈ
- ਘੀਆ- ਅਧੀ ਕਟੋਰੀ [ਕੋਲੀ] [ਛਿਲ ਕੇ ਕਟ ਕੇ]
- ਆਲੂ- 2-3 ਛਿਲ ਕੇ ਕਟ ਕੇ [ਦੋ-ਤਿੰਨ]
- ਹਲਦੀ- 1 ਚਮਚ [ਇਕ]
- ਜੀਰਾ ਪਾਉਡਰ- 1 ਚਮਚ [ਇਕ]
- ਲਾਲ ਮਿਰਚ- 1 ਚਮਚ [ਪਾਉਡਰ]
- ਧਨੀਆ ਪਾਉਡਰ- 1 ਚਮਚ [ਇਕ]
- ਟਮਾਟਰ- ਅਧੀ ਕਟੋਰੀ ਕਦੂਕਸ[ ਕੋਲੀ]
- ਪਿਆਜ-ਅਧੀ ਕਟੋਰੀ [ਕਦੂਕਸ]
ਵਿਧੀ
- ਇਕ ਡੋਗੇ ਵਿਚ ਬ੍ਰੈਡ ਪੀਸ ਬਾਰੀਕ ਤੋੜ ਕੇ ਪਾਵੋ ਪਰ ਬ੍ਰੈਡ ਦੇ ਕਿਨਾਰੇ ਤੋੜ ਕੇ ਅਲਗ ਰਖ ਲੋ।
- ਟੁਟੀ ਬ੍ਰੈਡ ਵਿਚ ਦਹੀ,ਵੇਸਣ,ਮੈਦਾ,ਸੋਡਾ-ਬਾਈਕਾਰਡ,ਲੂਣ,ਹਰਾ ਧਨੀਆ,ਹਰੀ ਮਿਰਚ ,ਲੂਣ, ਪਾ ਕੇ ਚੰਗੀ ਤਰਾ ਮਿਲਾ ਲੋ।
- ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।
- ਬ੍ਰੈਡ ਵਾਲੇ ਮਿਸਰਣ ਦੇ ਗੋਲੇ ਬਣਾਵੋ।
- ਇਕ ਪਲੇਟ ਤੇ ਮੈਦਾ ਲਗਾਵੋ ਸਾਰੀ ਪਲੇਟ ਤੇ ਫਿਰ ਬ੍ਰੈਡ ਦੇ ਗੋਲੇ ਉਸ ਵਿਚ ਰਖੋ ਤਾ ਜੋ ਪਲੇਟ ਨਾਲ ਨਾ ਲਗਣ।
- ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ ।
- ਗੋਲੇ ਪਾ ਕੇ ਤਲ ਲੋ।ਪਰ ਗੋਲੇ ਦੋ ਜਾ ਤਿੰਨ ਹੀ ਪਾ ਕੇ ਤਲਣਾ ਕਿਉਕੀ ਇਹ ਜਲਦੀ ਟੁਟ ਜਾਦੇ ਹਨ।
- ਤਲ ਕੇ ਪਲੇਟ ਵਿਚ ਕਢ ਲੋ।
- ਉਸੇ ਕੜਾਹੀ ਵਿਚ ਕਟੇ ਹੋਏ ਆਲੂ ਪਾ ਕੇ ਦੋ ਤਿੰਨ ਮਿੰਟ ਵਿਚ ਤਲ ਲੋ।
- ਇਕ ਪੈਨ ਵਿਚ ਤੇਲ ਜਾ ਘਿਉ ਪਾਵੋ
- ਇਸ ਵਿਚ ਪਿਆਜ ਕਦੂਕਸ ਪਾਵੋ ਤੇ ਭੁੰਨ ਲੋ।
- ਦੂਸਰੇ ਪਾਸੇ ਇਕ ਪਤੀਲੇ ਵਿਚ ਘੀਆ ਦੇ ਟੁਕੜੇ ਪਾਵੋ ਤੇ ਦੋ ਗਿਲਾਸ ਪਾਣੀ ਪਾ ਕੇ ਉਬਾਲ ਲੋ।
- ਜਦੋ ਘੀਆ ਨਰਮ ਜੋ ਜਾਏ ਤਾ ਇਸ ਨੂੰ ਪੀਸ ਲੋ।
- ਪਿਆਜ ਭੁੰਨੇ ਜਾਣ ਤਾ ਇਸ ਵਿਚ ਹਲਦੀ,ਜੀਰਾ ਪਾਉਡਰ,ਲਾਲ ਮਿਰਚ,ਧਨੀਆ ਪਾਉਡਰ, ਪਾਵੋ।
- ਥੌੜੀ ਦੇਰ ਭੂੰਨ ਕੇ ਦਹੀ,ਟਮਾਟਰ ਕਦੂਕਸ ਪਾਵੋ ਦੋ ਮਿੰਟ ਬਾਦ ਇਸ ਵਿਚ ਪਾਣੀ ਦੇ ਦੋ ਗਿਲਾਸ ਪਾਵੋ ਤੇ ਉਬਾਲਾ ਦਿਉ।
- ਇਸ ਵਿਚ ਤਲੇ ਆਲੂ ਪਾਵੋ।ਆਲੂ ਨਰਮ ਹੋ ਜਾਣ ਇਸ ਲਈ ਉਬਾਲਾ ਦਿਉ।
- ਡੋਗੇ ਵਿਚ ਕਢ ਲੋ ਫਿਰ ਇਸ ਵਿਚ ਬ੍ਰੈਡ ਕੋਫਤੇ ਪਾਵੋ।
- ਆਪਣੀ ਮਰਝੀ ਨਾਲ ਸਜਾ ਸਕਦੇ ਹੋ।