ਰੋਟੀ ਦਾ ਉਪਮਾ
ਪਦਾਰਥ
- ਰੋਟੀਆਂ-4
- ਟਮਾਟਰ-1
- ਹਰੀਆਂ ਮਿਰਚਾਂ-2
- ਸ਼ਿਮਲਾ ਮਿਰਚ-ਅੱਧੀ
- ਰਾਈ-ਅੱਧਾ ਚਮਚ
- ਮਟਰ ਦੇ ਦਾਣੇ-ਅੱਧਾ ਕਪ
- ਮੂੰਗਫਲੀ ਦੇ ਦਾਣੇ- 1 ਚਮਚ
- ਧਨੀਆ ਪਾਊਡਰ-1 ਚਮਚ
- ਲਾਲ ਮਿਰਚ ਪਾਊਡਰ-ਅੱਧਾ ਚਮਚ
- ਨਿੰਬੂ ਦਾ ਰਸ-ਅੱਧਾ ਚਮਚ
- ਨਮਕ ਸੁਆਦਅਨੁਸਾਰ
- ਤੇਲ
- ਹਰਾ ਧਨੀਆ।
ਵਿਧੀ
- ਸਭ ਤੋਂ ਪਹਿਲਾਂ ਉਪਮਾ ਬਣਾਉਣ ਲਈ ਰੋਟੀਆਂ ਦੇ ਛੋਟੇ-ਛੋਟੇ ਟੁੱਕੜੇ ਕਰ ਲਉ।
- ਇਸ ਤੋਂ ਬਾਅਦ ਇਕ ਪੈਨ ‘ਚ ਤੇਲ ਗਰਮ ਕਰੋਂ ਅਤੇ ਰਾਈ ਦਾ ਤੜਕਾ ਲਗਾਉ।
- ਬਾਅਦ ‘ਚ ਹਰੀ ਮਿਰਚ ਅਤੇ ਪਿਆਜ਼ ਪਾ ਕੇ ਹੌਲੀ ਅੱਗ ‘ਤੇ ਪਕਾਓ।
- ਜਦੋਂ ਪਿਆਜ ਭੁੱਜ ਜਾਣ ਤਾਂ ਇਸ ‘ਚ ਟਮਾਟਰ, ਸ਼ਿਮਲਾ ਮਿਰਚ ਅਤੇ ਮਟਰ ਪਾਓ ਅਤੇ ਤਿੰਨ ਮਿੰਟ ਤੱਕ ਪਕਾਓ।
- ਬਾਅਦ ‘ਚ ਇਕ ਪੈਨ ‘ਚ ਤੇਲ ਪਾ ਕੇ ਧਨੀਆ, ਲਾਲ ਮਿਰਚ ਪਾਊਡਰ ਅਤੇ ਮੂੰਗਫਲੀ ਦੇ ਦਾਣੇ ਪਾ ਕੇ ਪਕਾਓ।
- ਜਦ ਮੂੰਗਫਲੀ ਦੇ ਦਾਣੇ ਪਕ ਜਾਣ ਤਾਂ ਉਸ ‘ਚ ਰੋਟੀਆਂ ਦੇ ਟੁੱਕੜੇ ਅਤੇ ਨਮਕ ਪਾ ਕੇ ਮਿਕਸ ਕਰੋਂ।
- ਹੁਣ ਇਸ ਨੂੰ 2 ਮਿੰਟ ਤੱਕ ਪਕਾਓ ਅਤੇ ਬਾਅਦ ‘ਚ ਗੈਸ ਬੰਦ ਕਰ ਦਿਓ।
- ਹੁਣ ਬਚੀਆਂ ਹੋਈਆਂ ਰੋਟੀਆਂ ਦਾ ਉਪਮਾ ਬਣ ਕੇ ਤਿਆਰ ਹੋ ਗਿਆ ਹੈ।