ਲਖਨਵੀ ਪਨੀਰ ਕਬਾਬ
ਪਦਾਰਥ
- ਪਨੀਰ- 2 ਕਟੋਰੀ [ਮੇਸ]
- ਚਨਾ ਦਾਲ- 1 [ਉਬਲੀ,ਗਰਾਇੰਡ]
- ਹਰੀ ਮਿਰਚ- 7-8[ ਗਰਾਇੰਡ]
- ਨਮਕ- ਅਧਾ ਚਮਚ
- ਸਿਮਲਾ ਮਿਰਚ- 1 ਕਟੋਰੀ [ਬਿਨਾ ਬੀਜ,ਬਾਰੀਕ ਕਟ ਕੇ]
- ਗਾਜਰ- ਅਧੀ ਕਟੋਰੀ [ਛਿਲ ਕੇ,ਬਾਰੀਕ ਕਟ ਕੇ]
- ਅਦਰਕ- -ਛੋਟਾ ਟੁਕੜਾ[ ਮੈਸ]
- ਚਾਟ ਮਸਾਲਾ- 1 ਚਮਚ
- ਪਿਆਜ- 1 [ਬਾਰੀਕ ਕਟ ਕੇ]
- ਪਤਾ ਗੋਭੀ- ਅਧੀ ਕਟੋਰੀ [ਬਾਰੀਕ ਕਟ ਕੇ]
- ਸੀਖਾ- 10-12
- ਵੈਜੀਟੇਬਲ ਅੋਏਲ- 2 ਚਮਚ
ਵਿਧੀ
- ਚਨਾ ਦਾਲ [ਛੋਲਿਆ ਦੀ ਦਾਲ] ਧੋ ਕੇ ਭਿਗੋ ਦਿਉ ੩0 ਮਿੰਟ ਲਈ ।
- ਕੁਕਰ ਵਿਚ ਦਾਲ,ਨਮਕ ,ਪਾਣੀ ਪਾ ਕੇ 2-੩ ਸ਼ੀਟੀਆ ਵਜਣ ਦਿਉ।ਪਾਣੀ ਥੌੜਾਂ ਹੀ ਪਾਣਾਂ।
- ਦਾਲ ਠੰਡੀ ਹੋ ਜਾਏ ਤਾ ਮੈਸ ਕਰੋ [ਗਰਾਇੰਡ]
- ਇਕ ਡੋਗੇ ਵਿਚ ਮੈਸ ਦਾਲ,ਪਨੀਰ [ਮੈਸ],ਕਟੀ ਹਰੀ ਮਿਰਚ,ਮੈਸ ਅਦਰਕ,ਕਟੀ ਪਤਾ ਗੋਭੀ ਕਟੀ ਹੋਈ,ਬਾਰੀਕ ਕਟਿਆ ਪਿਆਜ,ਬਾਰੀਕ ਕਟੀ ਸ਼ਿਮਲਾ ਮਿਰਚ.,ਬਾਰੀਕ ਕਟੀ ਗਾਜਰ,ਸਭ ਚੰਗੀ ਤਰਾ ਮਿਕਸ ਕਰ ਲੋ।
- ਨਮਕ ਮਿਕਸ ਕਰ ਲੋ।
- ਇਸ ਮਿਸਰਣ ਦੇ ਅੰਡਾਕਾਰ [ ਸਲਿੰਡਰ] ਸੇਪ ਵਿਚ ਕਬਾਬ ਬਣਾਵੋ।
- ਸੀਖਾ ਲੋਤੇ ਕਬਾਬ ਵਿਚ ਹੋਲੀ ਹੋਲੀ ਲਗਾਵੋ।ਬਾਦ ਵਿਚ ਹੋਲੀ ਹੋਲੀ ਦਬਾ ਲੋ।
- ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ,ਫਿਰ ਗੈਸ ਮੀਡੀਅਮ ਕਰੋ।
- ਆਰਾਮ ਨਾਲ 2-੩ ਕਬਾਬ [ਕਬਾਬ ਲਗੀ ਸੀਖਾ] ਤਲ ਲੋ।
- ਗਰਮ ਗਰਮ ਟਮੈਟੋ ਕੈਚਪ ਦੇ ਨਾਲ ਪਰੋਸੋ।
- ਸਿਧਾ ਗੈਸ ਤੇ ਵੀ ਬਣ ਸਕਦੇ ਹਨ ਬਸ ਗੈਸ ਤੇ ਲੋਹੇ ਦੀ ਜਾਲੀ ਰਖ ਕੇ ਸੀਖਾ ਰਖ ਕੇ ਸੇਕ ਲੋ।
- ਮਾਈਕਰੋਵੇਵ ਵਿਚ ਵੀ ਕਰ ਸਕਦੇ ਹੋ ਬਸ ਟ੍ਰੇ ਤੇ ਫੋਇਲ ਪੇਪਰ ਲਗਾ ਕੇ ਉਸ ਦੇ ਉਪਰਕਬਾਬ ਵਾਲੀ ਸੀਖਾਂ ਰਖ ਕੇ 1੫-20 ਬੇਕ ਕਰੋ।
- ਬੇਕ ਕਰਨ ਤੋ ਪਹਿਲਾ ਵੈਜੀਟੇਬਲ ਘਿਉ ਸਬ ਕਬਾਬ ਤੇ ਲਗਾ ਲੈਣਾ