ਸਾਹੀ ਸਮੋਸਾ
ਪਦਾਰਥ
- ਮੈਦਾ- 2 ਕੱਪ
- ਅਜ਼ਵਾਈਨ-1/4 ਟੀ ਚਮਚ
- ਨਮਕ ਸੁਆਦ ਅਨੁਸਾਰ
- ਤੱਲਣ ਲਈ ਘਿਓ
- ਸਮੋਸੇ ‘ਚ ਭਰਨ ਵਾਲਾ ਸਾਮਾਨ
- ਆਲੂ-2
- ਹਰੇ ਮਟਰ -1/4 ਕੱਪ
- ਪਨੀਰ-100 ਗ੍ਰਾਮ
- ਕਾਜੂ-10-12
- ਕਿਸ਼ਮਿਸ਼-1 ਟੀ ਚਮਚ
- ਅਦਰਕ-1 ਇੰਟ ਟੁੱਕੜਾ ਕੱਦੂਕਸ ਕੀਤਾ ਹੋਇਆ
- ਗਰਮ ਮਸਾਲਾ-1/4 ਟੀ ਚਮਚ
- ਅਮਚੂਰ-1/4 ਟੀ ਚਮਚ
- ਲਾਲ ਮਿਰਚ ਪਾਊਡਰ-1/4 ਟੀ ਚਮਚ
- ਹਰਾ ਧਨੀਆ-2-3 ਟੀ ਚਮਚ
- ਜੀਰਾ-1/4 ਟੀ ਚਮਚ
- ਧਨੀਆ ਪਾਊਡਰ- ਅੱਧਾ ਟੀ ਚਮਚ
ਵਿਧੀ
- ਸਭ ਤੋਂ ਪਹਿਲਾਂ ਆਟੇ ਦੀ ਸਮੱਗਰੀ ਮਿਲਾ ਕੇ ਸਖਤ ਆਟਾ ਗੁੰਨ੍ਹ ਕੇ ਅੱਧੇ ਘੰਟੇ ਲਈ ਗੀਲੇ ਕੱਪੜੇ ਨਾਲ ਢੱਕ ਕੇ ਰੱਖ ਦਿਓ।
- ਫਿਰ ਸਮੋਸੇ ਨੂੰ ਭਰਨ ਲਈ ਸਾਮਾਨ ਤਿਆਰ ਕਰਨ ਲਈ ਪਨੀਰ ਦੇ ਛੋਟੇ ਟੁੱਕੜੇ ਕਰ ਲਓ।
- ਫਿਰ ਇਕ ਕੜਾਹੀ ‘ਚ ਤੇਲ ਗਰਮ ਕਰੋ? ਉਸ ‘ਚ ਜੀਰਾ, ਅਦਰਕ ਅਤੇ ਹਰੀ ਮਿਰਚ ਪਾ ਕੇ ਥੋੜ੍ਹਾ ਜਿਹਾ ਭੁੰਨ ਲਓ ਫਿਰ ਮਟਰ ਦੇ ਦਾਣੇ ਪਾਓ ਅਤੇ 2 ਮਿੰਟ ਲਈ ਭੁੰਨ ਲਓ।
- ਧਨੀਆ ਪਾਊਡਰ, ਪਨੀਰ ਦੇ ਟੁੱਕੜੇ, ਪਨੀਰ ਦੇ ਟੁੱਕੜੇ, ਆਲੂ, ਕਾਜੂ ਕਿਸ਼ਮਿਸ਼, ਨਮਕ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਹੋਣ ਤੱਕ ਭੁੰਨ ਲਓ। ਹੁਣ ਤੁਹਾਡਾ ਸਮੋਸੇ ‘ਚ ਭਰਨ ਲਈ ਸਾਮਾਨ ਤਿਆਰ ਹੋ ਗਿਆ। ਇਸ ਨੂੰ ਦੂਜੇ ਭਾਂਡੇ ‘ਚ ਕੱਢ ਲਓ
- ਹੁਣ ਸਮੋਸਾ ਬਣਾਉਣ ਦੀ ਤਿਆਰੀ ਕਰੋ। ਇਕ ਹੋਰ ਕੜਾਹੀ ‘ਚ ਸਮੋਸਾ ਤੱਲਣ ਲਈ ਤੇਲ ਪਾਓ ਅਤੇ ਦੂਜੀ ਪਾਸੇ ਸਮੋਸੇ ਦੇ ਆਟੇ ਨਾਲ ਨੂੰ ਛੋਟਾ ਪੇੜਾ ਕਰਕੇ 4-5 ਹਿੱਸੇ ਕਰ ਲਓ।
- ਇਸਨੂੰ ਗੋਲ ਵੇਲ ਕੇ ਵਿਚਕਾਰ ਤੋਂ ਕੱਟ ਲਿਓ। ਫਿਰ ਇਕ ਹਿੱਸੇ ਨੂੰ ਹੱਥ ‘ਤੇ ਰੱਖ ਕੇ ਉਸ ‘ਚ 1 ਚਮਚ ਭਰਨ ਲਈ ਸਮੱਗਰੀ ਭਰ ਕੇ ਸਮੋਸੇ ਦੀ ਤਰ੍ਹਾਂ ਤਿਕੌਣਾ ਮੋੜ ਕੇ ਸਾਰੇ ਕਿਨਾਰੇ ਚਿਪਕਾ ਲਓ।
- ਇਸ ਤਰ੍ਹਾਂ ਜਦੋਂ ਸਾਰੇ ਸਮੋਸੇ ਤਿਆਰ ਹੋ ਜਾਣ ਤਾਂ ਉਨ੍ਹਾਂ ਨੂੰ ਗੋਲਡਨ ਬਰਾਊਨ ਹੋਣ ਤੱਕ ਤੱਲ ਲਓ। ਸਮੋਸੇ ਨੂੰ ਕੱਢ ਕੇ ਸੋਸ ਜਾਂ ਹਰੀ ਚਟਨੀ ਨਾਲ ਖਾ ਲਓ।