ਸੂਜੀ ਕਚੋਰੀ
ਪਦਾਰਥ
- ਸੂਜੀ- 1 ਕਟੋਰੀ
- ਪਾਣੀ – 2 ਕਟੋਰੀ
- ਇਲਾਈਚੀ ਦੇ ਬੀਜ- ੩-4 [ਇਲਾਈਚੀ]
- ਲੂਣ- 2 ਚਮਚ
- ਹਰਾ ਧਨੀਆ- 1 ਚਮਚ [ਬਾਰੀਕ ਕਟ ਕੇ]
- ਘਿਉ- 1 ਚਮਚ
- ਤੇਲ- ਤਲਣ ਲਈ
- ਹਰੀ ਮਿਰਚ- ੩-4[ਬਾਰੀਕ ਕਟ ਕੇ]
- ਅਮਚੁਰ- ਚੁਟਕੀ
ਵਿਧੀ
- ਇਕ ਗਰਮ ਪੈਨ ਵਿਚ ਸੂਜੀ ਪਾਵੋ।
- ਇਸ ਵਿਚ ਪਾਣੀ,ਨਮਕ [ਲੂਣ],ਇਲਾਈਚੀ ਦੇ ਬੀਜ,ਘਿਉ ਪਾ ਕੇ 2-੩ ਮਿੰਟ ਪਕਣ ਦਿਉ।
- ਕੜਛੀ ਫੇਰੋ ਇਸ ਵਿਚ,ਸੂਜੀ ਵਿਚ ਕੋਈ ਗਠ ਨਾ ਬਣੀ ਹੋਏ।
- ਇਕ ਡੋਗੇ ਵਿਚ ਆਲੂ ਉਬਲੇ ਹੋਏ ਛਿਲ ਕੇ ਮਸਲ [ਮੈਸ] ਕੇ ਪਾਵੋ।
- ਇਸ ਵਿਚ ਲੂਣ, [ਨਮਕ].ਅਮਚੂਰ,ਹਰਾ ਧਨੀਆ,ਹਰੀ ਮਿਰਚ ਪਾ ਕੇ ਮਿਲਾ ਲੋ ਚੰਗੀ ਤਰਾ।
- ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।
- ਸੂਜੀ ਦੋ ਜਾ ਤਿੰਨ ਚਮਚ ਚਕ ਕੇ ਹਥ ਤੇ ਰਖੋਤੇ ਉਸ ਨੂੰ ਹਥ ਨਾਲ ਹੀ ਥੌੜਾ ਚੋੜਾ ਕਰ ਲੋ ਪੂਰੀ [ਛੋਟੀ ਰੋਟੀ ਵਾਗ]
- ਇਸ ਵਿਚ ਆਲੂ ਵਾਲਾ ਮਸਾਲਾ ਰਖੌ ਤੇ ਸੂਜੀ ਦੀ ਪੂਰੀ ਨੂੰ ਉਸ ਉਪਰ ਕਰ ਦਿਉ ਨੀਚੇ ਤੋ ਆਲੂ ਦਾ ਮਸਾਲਾ ਨਾ ਦਿਖੈ।
- ਗੋਲਾ ਬਣਾ ਲੋ।
- ਦੂਸਰੇ ਹਥ ਨਾਲ ਹੋਲੀ ਜਿਹਾ ਦਬਾ ਲੋ।
- ਗਰਮ ਤੇਲ ਵਿਚ ਤਲ ਲੋ।
- ਆਪਣੀ ਮਰਝੀ ਨਾਲ ਖਾਣ ਨੂੰ ਦਿਉ।