ਖੱਟੀ-ਮਿੱਠੀ ਚਟਨੀ
Khati-Mithi Chutney
- ਤਾਜੇ ਕੱਚੇ ਅੰਬ 5
- ਖੜੀ ਸਰੂ 1 ਚਮਚ ਚਾਹ ਵਾਲੇ
- ਹਲਦੀ ਇਕ ਛੋਟਾ ਚਮਚ
- ਚੂਨਾ ਖਾਣ ਵਾਲਾ 1 ਚਮਚ ਚਾਹ ਵਾਲੇ
- ਸਰੋਂ ਪੀਸੀ ਹੋਈ 20 ਗ੍ਰਾਮ
- ਅਦਰਕ 10 ਗ੍ਰਾਮ
- ਮੇਥੀ 20 ਗ੍ਰਾਮ
- ਲੂਣ, ਖੰਡ ਲੋੜ ਅਨੁਸਾਰ
- ਸਰੋਂ ਦਾ ਤੇਲ 1-1/2 ਛੋਟਾ ਚਮਚ
ਵਿਧੀ
ਅੰਸ਼ਾਂ ਨੂੰ ਕੱਟ ਕੇ ਵਿਚੋਂ ਛਿੱਲ ਲਊਂ। ਗੁਠਲੀਆਂ ਕੱਢ ਕੇ ਅੰਬਾਂ ਦੀਆਂ ਲੰਮੀਆਂ ਫੜੀਆਂ ਕੱਟ ਕੇ ਭਾਂਡੇ ਵਿਚ ਰੱਖਦੇ ਜਾਵੋ। ਫਾੜੀਆਂ ਨੂੰ ਚੂਨਾ ਲਗਾ ਕੇ ਅੱਧੇ ਘੰਟੇ ਘੰਟੇ ਪਿਆ ਰਹਿਣ ਦਿਓ। ਅੱਧੇ ਘੰਟੇ ਦੇ ਬਾਅਦ ਇਨ੍ਹਾਂ ਨੂੰ ਸਾਫ਼ ਪਾਣੀ ਨਾਲ ਧੋ ਲਉ। ਫੇਰ ਇਨਾਂ ਨੂੰ ਲੂਣ, ਹਲਦੀ ਲਾ ਕੇ ਅੱਧੇ ਘੰਟੇ ਤਕ ਧੁੱਪ ਵਿਚ ਪਿਆ ਰਹਿਣ ਦਿਓ। ਇਸ ਤਰਾਂ ਅੰਬਾਂ ਦਾ ਪਾਣੀ ਨਿਕਲ ਜਾਏਗਾ। ਇਸ ਪਾਣੀ ਅਤੇ ਅੰਬ ਦੇ ਟੁਕੜਿਆਂ ਨੂੰ ਵੱਖ-ਵੱਖ ਕਰ ਦਿਓ। ਇਕ ਵੱਡੀ ਕੜਾਹੀ ਵਿਚ ਥੋੜ੍ਹਾ ਤੇਲ ਪਾ ਕੇ ਗਰਮ ਕਰੋ। ਉਸ ਵਿਚ ਮੇਥੀ ਅਤੇ ਸਰੋਂ ਪਾ ਕੇ ਭੁੰਨ ਲਓ। ਇਸਦੇ ਬਾਅਦ ਅੰਥਾ ਦੇ ਟੁਕੜੇ ਵੀ ਪਾ ਦਿਓ। ਥੋੜ੍ਹੀ ਦੇਰ ਤੱਕ ਇਸ ਨੂੰ ਪੱਕਣ ਦਿਓ। ਜਦੋਂ ਇਹ ਪੰਕ ਜਾਏ ਤਾਂ ਖੰਡ, ਹਲਦੀ, ਲੂਣ, ਪੀਸੀ ਅਦਰਕ ਆਦਿ ਸਾਰੇ ਮਸਾਲੇ ਪਾ ਦਿਓ।