Chukandar di Chutney
ਚੁਕੰਦਰ ਦੀ ਚਟਨੀ
ਸਮੱਗਰੀ
- ਚੁਕੰਦਰ ½ ਕਿਲੋ
- ਲੌਂਗ 5 ਨਗ
- ਖੰਡ 100 ਗ੍ਰਾਮ
- ਸੌਂਫ , ਰਾਈ, ਜੀਰਾ ਅੱਧਾ-ਅੱਧਾ ਚਮਚ
- ਅਦਰਕ 25 ਗ੍ਰਾਮ
- ਲੂਣ, ਘਿਓਨ ਲੋੜ ਅਨੁਸਾਰ
- ਲਾਲ ਮਿਰਚ ਦੇ ਚਮਚ
- ਇਲਾਚੀ 2 ਵੱਡੀ
ਵਿਧੀ
ਚੁਕੰਦਰ ਅਤੇ ਅਦਰਕ ਨੂੰ ਛਿੱਲ ਕੇ ਕੱਸ ਲਓ। ਇਕ ਕੜਾਹੀ ਵਿਚ ਘਿਓ ਗਰਮ ਕਰਕੇ ਜ਼ੀਰਾ, ਰਾਈ, ਸੌਂਫ ਨੂੰ ਭੁੰਨ ਲਓ। ਚੁਪੈਦਰ ਅਤੇ ਅਦਰਕ ਪਾ ਕੇ ਹਲਕੀ ਅੱਗ ਤੇ ਕੜਾਹੀ ਪੱਕ ਕੇ ਪਕਾਉ। ਗਲ ਜਾਣ ਤੋਂ ਬਾਅਦ ਲਾਲ ਅਤੇ ਕਾਲੀ ਮਿਰਚ, ਸੂਦ, ਖੰਡ ਇਲੈਚੀ ਪਾ ਕੇ ਥੋੜ੍ਹੀ ਦੇਰ ਤਕ ਪਕਾ ਲਓ। ਵੇਰ ਥੱਲੇ ਲਾਹ ਕੇ ਦੋ ਘੰਟੇ ਧੁੱਪ ਵਿਚ ਸੁਕਾਓ। ਚਟਨੀ ਤਿਆਰ ਹੈ।