ਪਪੀਤੇ ਦੀ ਮਿੱਠੀ ਚਟਨੀ
- ਪਪੀਤਾ 1 ਕਿਲੋ
- ਬੜੀ ਇਲਾਇਚੀ 2 ਨਗ
- ਖੰਡ 750 ਗ੍ਰਾਮ
- ਏਸਟੀਕ ਏਸਿਡ 1-1/2 ਚਮਚ ਛੋਟਾ
- ਛੁਹਾਰੇ 75 ਗ੍ਰਾਮ
- ਕਾਲੀ ਮਿਰਚ ½ ਛੋਟਾ ਚਮਚ
- ਸੋਗੀ 50 ਗ੍ਰਾਮ
- ਦਾਲ ਚੀਨੀ ਪੀਸੀ ਹੋਈ ¼ ਚਮਚ ਛੋਟਾ
- ਲੌਂਗ 5 ਨਗ
- ਲੂਣ ਲੋੜ ਅਨੁਸਾਰ
- ਜੀਰਾ 1 ਛੋਟਾ ਚਮਚ
ਵਿਧੀ
ਪਹਿਲਾਂ ਪਪੀਤੇ ਨੂੰ ਛਿੱਲ ਕੇ ਉਸਦੇ ਛੋਟੇ-ਛੋਟੇ ਟੁਕੜੇ ਕਰ ਲਓ। ਫੇਰ ਸਾਰੇ ਮਸਾਲੇ ਇਕੱਠੇ ਪੀਸ ਲਓ। ਪਪੀਤੇ ਦੇ ਟੁਕੜਿਆਂ ਨੂੰ ਥੋੜੇ ਜਿਹੇ ਪਾਣੀ ਵਿਚ ਪਕਾਓ। ਜਦੋਂ ਇਹ ਗਲ ਜਾਏ ਤਾਂ ਇਸ ਵਿਚ ਖੰਡ ਮਿਲਾ ਦਿਓ। ਫੇਰ ਉਸਨੂੰ ਕੜਛੀ ਨਾਲ ਹੌਲੀ-ਹੌਲੀ ਹਿਲਾਉਂਦੇ ਰਹੇ । ਜਦੋਂ ਇਹ ਗਾੜ੍ਹੀ ਹੋਣ ਲੱਗੀ ਤਾਂ ਛੁਹਾਰੇ ਅਤੇ ਸੋਗੀ ਉਬਾਲ ਕੇ ਪਾ ਦਿਓ। ਫੇਰ ਲੂਣ ਪਾਉ । ਇਸਦੇ ਬਾਅਦ ਏਸਟਿਕ ਏਸਿਡ ਪਾ ਦਿਓ। ਥੋੜੀ ਦੇਰ ਬਾਅਦ ਥੱਲੇ ਲਾਹ ਕੇ ਠੰਡਾ ਕਰੋ ਅਤੇ ਬੋਤਲਾਂ ਵਿਚ ਭਰ ਕੇ ਆਪਣੀ ਪਿਆਰੀ ਚਟਨੀ ਨੂੰ ਸੰਭਾਲ ਕੇ ਰੱਖੋ।