Punjabi Chutney Recipe “ਮਹਾਰਾਜਾ ਚਟਨੀ“, “Maharaja Chutney” Recipe in Punjabi, Punjab diyan Chutniyan

Maharaja Chutney

ਮਹਾਰਾਜਾ ਚਟਨੀ

  • ਇਮਲੀ       250 ਗ੍ਰਾਮ
  • ਧਨੀਆ ਪਾਊਡਰ 1 ਚਮਚ ਚਾਹ ਦਾ
  • ਲੂਣ, ਸੌਗੀ, ਛੁਹਾਰੇ 25-25 ਗ੍ਰਾਮ
  • ਇਲਾਚੀ 3
  • ਖੰਡ 100 ਗ੍ਰਾਮ
  • ਹੀਂਗ ਚੁੰਡੀ ਭਰ
  • ਲਾਲ ਮਿਰਚ 1/2 ਚਮਚ ਚਾਹ ਦਾ
  • ਅਦਰਕ 1 ਛੋਟਾ ਟੁਕੜਾ
  • ਜ਼ੀਰਾ 1 ਚਮਚ ਚਾਹ ਦਾ
  • ਘਿਓ 1 ਵੱਡਾ ਚਮਚ
  • ਗਰਮ ਮਸਾਲਾ 1 ਚਮਚ ਚਾਹ ਦਾ

ਵਿਧੀ

ਸੋਗੀ ਅਤੇ ਛੁਹਾਰਿਆਂ ਨੂੰ ਲਗਭਗ ਚਾਰ ਘੰਟੇ ਤਕ ਭਿੱਜੋ ਰਹਿਣ ਦਿਓ। ਸਟੀਲ ਦੇ ਪਤੀਲੇ ਵਿਚ ਇਮਲੀ ਗਰਮ ਕਰਕੇ ਉਸਦਾ ਦਾ ਰਸ, ਲਾਲ ਮਿਰਚ, ਮਸਾਲਾ, ਧਨੀਆ ਅਤੇ ਬਾਕੀ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਘੋਲ ਲਉ। ਛੁਹਾਰਿਆਂ ਨੂੰ ਖੰਡ ਧਨੀਆ ਪਾਊਡਰ ਨੂੰ ਚੰਗੀ ਤਰ੍ਹਾਂ ਘੋਲ ਲਓ। ਛੁਹਾਰੇ ਬਰੀਕ-ਬਰੀਕ ਪਤਲੇ-ਪਤਲੇ ਕੱਟ ਲਓ। ਅਦਰਕ ਨੂੰ ਵੀ ਬਰੀਕ-ਬਰੀਕ ਕੱਟ ਲਓ। ਸਟੀਲ ਦੇ ਪਤੀਲੇ ਵਿਚ ਗਰਮ ਕਰਕੇ ਹਿੰਗ ਅਤੇ ਜ਼ੀਰੇ ਦਾ ਤੜਕਾ ਲਗਾ ਕੇ ਛੁਹਾਰਾ ਅਦਰਕ ਸੋਗੀ ਨੂੰ ਹਲਕਾ ਭੁੰਨ ਲਓ। ਫੇਰ ਮਸਾਲੇ ਮਿਲਿਆ ਹੋਇਆ ਇਮਲੀ ਦਾ ਰਸ ਪਾ ਦਿਓ । ਕੁਝ ਦੇਰ ਤਕ ਇਸ ਨੂੰ ਅੱਗ ‘ਤੇ ਪਕਾ ਕੇ ਬੱਲੇ ਲਾਹ ਲਓ। ਬਸ ਤੁਹਾਡੀ ਮਨ ਪਸੰਦ ਚਟਨੀ ਤਿਆਰ ਹੈ।

Leave a Reply