Lashan di Chutney
ਲੱਸਣ ਦੀ ਚਟਨੀ
ਸਮੱਗਰੀ
- ਲਸਣ 500 ਗ੍ਰਾਮ
- ਲੂਣ ਸਵਾਦ ਅਨੁਸਾਰ
- ਦੂਧ 500 ਗ੍ਰਾਮ
- ਲਾਲ ਮਿਰਚ , ਹਲਦੀ 1 ਚਮਚ
- ਘਿਓ 100 ਗ੍ਰਾਮ
- ਧਨੀਆ ਪਾਊਡਰ 2 ਚਮਚ
- ਹਿੰਗ ਭੂਰਾਂ ਥੋੜਾ ਜਿਹਾ
- ਗਰਮ ਮਸਾਲਾ, ਜੀਰਾ 1-1 ਚਮਚ
ਵਿਧੀ
ਲੱਸਣ ਦੀਆਂ ਕਲੀਆਂ ਨੂੰ ਛਿੱਲ ਕੇ ਉਨ੍ਹਾਂ ਨੂੰ ਪੀਸ ਲਓ। ਫੇਰ ਹਿੰਗ ਅਤੇ ਜੀਰੇ ਦਾ ਤੜਕਾ ਲੱਗਾ ਕੇ ਭੁੱਨ ਲਓ। ਲਾਲ ਹੋਣ ਤੋਂ ਬਾਅਦ ਲਾਲ ਮਿਰਚ, ਹਲਦੀ, ਧਨੀਆ ਪਾਉਡਰ ਪਾ ਕੇ ਚੰਨ ਲਉ । ਇਸਦੇ ਬਾਅਦ ਦੁੱਧ ਪਾ ਕੇ ਗਾੜ੍ਹਾ ਹੋਣ ਤਕ ਭੁੱਨ ਲਓ। ਲੂਣ ਅਤੇ ਗਰਮ ਮਸਾਲਾ ਪਾ ਕੇ ਲਾਹ ਲਓ। ਹੁਣ ਲੱਸਣ ਦੀ ਚਟਨੀ ਤਿਆਰ ਹੈ।