Hare Tamatran di Chutney
ਹਰੇ ਟਮਾਟਰਾਂ ਦੀ ਚਟਨੀ
- ਹਰੇ ਟਮਾਟਰ 1 ਕਿਲੋ
- ਨਿੰਬੂ ਦਾ ਰਸ 7 ਨਿੰਬੂਆਂ ਦਾ
- ਲਾਲ ਮਿਰਚ 30 ਰਾਮ
- ਲੌਂਗ 5 ਦਾਨੇ
- ਅਦਰਕ 10 ਗ੍ਰਾਮ
- ਹਿੰਗ ਥੋੜਾ ਜਿਹਾ
- ਲੂਣ 40 ਗ੍ਰਾਮ
- ਲੱਸ਼ਣ 1 ਗੱਠੀ ਵੱਡੀ
- ਘਿਓ 100 ਗ੍ਰਾਮ
ਵਿਧੀ
ਟਮਾਟਰਾਂ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ। ਇਹ ਟੁਕੜਿਆਂ, ਲੱਸਣ, ਅਦਰਕ ਦੇ ਪਤੀਲੀ ਵਿਚ ਪਾ ਕੇ ਅੱਗ ਤੇ ਏਨਾ ਪਕਾਉ ਕਿ ਆਵਰ ਨਰਮ ਪੈ ਜਾਏ । ਥੋੜੀ ਖੰਡ , ਲਾਲ ਮਿਰਚ, ਲੂਣ ਅਤੇ ਥੋੜਾ ਜਿਹਾ ਪਾਣੀ ਪਾ ਦਿਓ। ਫੇਰ ਚੰਗੀ ਤਰ੍ਹਾਂ ਹਿਲਾਉਂਦੇ ਜਾਉ । ਜਦੋਂ ਇਹ ਸਭ ਗਾੜਾ ਹੋ ਜਾਏ ਤਾਂ ਇਸ ਨੂੰ ਅੱਗ ਤੋਂ ਲਾਹ ਲਓ। ਫਰਾਈਪੈਂਨ ਵਿਚ ਥੋੜਾ ਜਿਹਾ ਘਿਓ ਪਾ ਉਸ ਨੂੰ ਗਰਮ ਕਰ ਲਉ । ਫੇਰ ਉਸ ਵਿਚ ਹਿੰਗ ਪਾ ਦਿਓ। ਹੁਣ ਇਸ ਹਿੰਗ ਵਾਲੇ ਘਿਓ ਨੂੰ ਟਮਾਟਰਾਂ ਦੇ ਗਾੜੇ ਘੋਲ ਵਿਚ ਮਿਲਾ ਦਿਓ।
ਹੁਣ ਇਸ ਮਨਪਸੰਦ ਚਟਨੀ ਨੂੰ ਖਾ ਸਕਦੇ ਹੋ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਇਹ ਚਟਨੀ 4-5 ਦਿਨ ਤੋਂ ਵੱਧ ਨਾ ਰੱਖੀ ਜਾਵੇ।