Punjabi Recipe “ਸਪੈਸ਼ਲ ਆਲੂ ਬੈਂਗਨ“, “ Special Aloo Baingan” Recipe in Punjabi | Vegetarian Punjabi Recipes

ਸਪੈਸ਼ਲ ਆਲੂ ਬੈਂਗਨ

Special Aloo Baingan

ਸਮੱਗਰੀ

  • ਤੇਲ 5 ਵੱਡੇ ਚਮਚ
  • 100 ਗ੍ਰਾਮ ਬੈਂਗਨ
  • 1 ਛੋਟਾ ਚਮਚ ਜੀਰਾ
  • 100 ਗ੍ਰਾਮ ਆਲੂ
  • ਚੁਟਕੀ ਭਰ ਹਿੰਗੀ
  • 100 ਗ੍ਰਾਮ ਸ਼ੱਕਰਕੰਦ
  • ਮਿਰਚ ਅਦਰਕ ਦੀ ਪੋਸਟ 1 ਛੋਟਾ ਚਮਚ
  • ਹਲਦੀ ਪਾਊਡਰ ਚੁਟਕੀ
  • ਸ਼ੱਕਰ 1 ਛੋਟਾ ਚਮਚ
  • ਹਰਾ ਧਨੀਆ ਅੱਧਾ ਕੱਪ
  • ਪਾਪੜੀ 100 ਗ੍ਰਾਮ
  • ਕੱਦੂਕਸ ਕੀਤਾ ਨਾਰੀਅਲ, ਲੂਣ

ਵਿਧੀ

ਤੇਲ ਗਰਮ ਕਰੋ। ਇਸ ਵਿਚ ਜੀਰਾ, ਹਿੰਗ, ਮਿਰਚ-ਅਦਰਕ ਦਾ ਪੇਸਟ ਪਾ ਕੇ 2 ਮਿੰਟ ਤੱਕ ਭੁੰਨੋ। ਹੁਣ ਇਸ ਵਿਚ ਸਾਫ਼ ਕਰਕੇ ਕੱਟੀ ਹੋਈ ਪਾਪੜੀ, ਬੈਂਗਨ, ਆਲੂ ਅਤੇ ਸ਼ੱਕਰਕੰਦ ਪਾਓ ਅਤੇ 3 ਮਿੰਟ ਤਕ ਹਿਲਾਉਂਦੇ ਰਹੋ । ਹਲਦੀ ਪਾਊਡਰ ਅਤੇ ਅੱਧਾ ਕੱਪ ਪਾਣੀ ਪਾ ਕੇ ਚੁੱਕ ਕੇ ਹੋਲੀ ਸੇਕ ‘ਤੇ ਪਕਾਓ। ਇਸ ਦੇ ਬਾਅਦ ਮਿਰਚ ਪਾਊਡਰ, ਧਨੀਆ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਢਕ ਦਿਉ। ਪੱਕ ਜਾਣ ‘ਤੇ ਸ਼ੱਕਰ , ਹਰਾ ਧਨੀਆ ਅਤੇ ਕੱਦੂਕਸ ਕੀਤਾ ਹੋਇਆ ਨਾਰੀਅਲ ਦਾ ਮਿਸ਼ਰਨ ਛਿੜਕ ਦਿਓ। ਦੋ ਮਿੰਟ ਤਕ ਹੋਰ ਪਕਾਓ। ਗਰਮਾ ਗਰਮ ਰੋਟੀ ਦੇ ਨਾਲ ਪਰੋਸੋ।

Leave a Reply