ਆਲੂ ਚਟਨੀ ਵਾਲੇ
Chutny Wale Aloo
4 ਆਦਮੀਆਂ ਲਈ
ਸਮਾਂ 1 ਘੰਟਾ 10 ਮਿੰਟ
ਸਮੱਗਰੀ
- ਆਲੂ 750 ਰਾਮ
- ਤੋਲ ਤਲਣ ਲਈ
- ਭਰਨ ਲਈ ਪਨੀਰ 150 ਗ੍ਰਾਮ
- ਹਰੀ ਮਿਰਚ 4
- ਅਦਰਕ 5 ਗ੍ਰਾਮ
- ਕਾਜੂ 10 ਗ੍ਰਾਮ
- ਲੂਣ ਲੋੜ ਅਨੁਸਾਰ
- ਚਟਨੀ ਲਈ ਧਨੀਆ 150 ਗ੍ਰਾਮ
- ਕੱਚੇ ਅੰਬ 30 ਗ੍ਰਾਮ
- ਪੁਦੀਨਾ 75 ਗ੍ਰਾਮ
- ਤਰੀ ਲਈ
- ਧਨੀਆ 100 ਗ੍ਰਾਮ
- ਉਬਲੇ ਪਿਆਜ਼ ਦਾ ਪੇਸਟ 150 ਗ੍ਰਾਮ
- ਅਦਰਕ ਪੇਸਟ 25 ਗ੍ਰਾਮ
- ਲਹੁਸਨ ਪੋਸਟ 25 ਗ੍ਰਾਮ
- ਜੀਰਾ 25 ਗ੍ਰਾਮ
- ਲਾਲ ਮਿਰਚ ਪੀਸੀ ਹੋਈ 300 ਗ੍ਰਾਮ
- ਦਹੀਂ 300 ਗ੍ਰਾਮ
- ਕਾਜੂ ਪੋਸਟ 50 ਗ੍ਰਾਮ
- ਗਰਮ ਮਸਾਲਾ ਲੋੜ ਅਨੁਸਾਰ
ਵਿਧੀ
ਆਲੂ ਛਿੱਲ ਕੇ ਤਲ ਲਓ, 3-4 ਮਿੰਟ ਤਲਣ ਦੇ ਬਾਅਦ ਕੱਢ ਕੇ ਵਿਚੋਂ ਖੋਖਲਾ ਕਰ ਲਓ। ਪਨੀਰ ਦਾ ਕਸ ਕੇ ਉਸ ਵਿਚ ਕਤਰੀ ਹਰੀ ਮਿਰਚ, ਹਰਾ ਧਨੀਆ ਅਤੇ ਕਟੇ ਹੋਏ ਕਾਜੂ ਮਿਲਾਓ। ਲੂਣ ਮਿਲਾ ਕੇ ਮਸਾਲਾ ਆਲੂ ਵਿਚ ਭਰ ਦਿਓ ।
ਕੱਚੇ ਅਂਬ ਅਤੇ ਧਨੀਆ ਪੀਸ ਲੀਓ। ਇਸ ਵਿੱਚ ਪੁਦੀਨਾ ਮਿਲ ਕੇ ਪੀਸ ਕੇ ਚਟਨੀ ਬਣ ਲੀਓ।ਤੇਲ ਗਰਮ ਕਰਕੇ ਉਸ ਵਿੱਚ ਪਿਆਜ਼ ਪੇਸਟ ਪਾ ਕੇ ਭਉਣੋ । ਅਦਰਕ, ਲਹਸਨ ਦਾ ਪੇਸਟ ਪਾਓ। ਜਦ ਤੇਲ ਉਛਲਣ ਲੱਗੇ ਤਾਂ ਚਟਨੀ ਪਾਕੇ ਪਕਾਓ , ਕੁਝ ਦੇਰ ਬਾਅਦ ਆਲੂ ਪਾਓ। ਜੀਰਾ ਅਤੇ ਟਮਾਟਰ ਵਿ ਪਾਓ। ਜਦ ਟਮਾਟਰ ਫਿਸਣ ਲਗਣ ਤਾਂ ਕਾਜੂ ਪੇਸਟ ਪਾਓ ਅਤੇ ਗਰਮ ਮਸਾਲਾ ਛਿੜਕ ਦਿਓ। ਗਰਮ-ਗਰਮ ਪਰੋਸੋ।