Best Punjabi Recipes “ਗਾਜਰ, ਗੋਭੀ ਅਤੇ ਸ਼ਲਗਮਾਂ ਦਾ ਅਚਾਰ”, “Gobhi, Gajar aur Salgam Pickle”, Recipes of Punjab, Punjabi Pickle Recipes in Punjabi.

ਗਾਜਰ, ਗੋਭੀ ਅਤੇ ਸ਼ਲਗਮਾਂ ਦਾ ਅਚਾਰ

 ਪਦਾਰਥ

ਇਕ ਕਿਲੋ ਗਾਜਰਾਂ

ਗੋਭੀ ਅਤੇ ਸ਼ਲਗਮ

ਇਕ ਚਮਚ ਜ਼ੀਰਾ

ਇਕ ਚਮਚ ਮੇਥੀ

ਇਕ ਚਮਚ ਰਾਈ

ਇਕ ਚਮਚ ਸੌਂਫ

ਇਕ ਚਮਚ ਗਰਮ ਮਸਾਲਾ

ਇਕ ਚਮਚ ਅਦਰਕ ਪਾਊਡਰ

ਇਕ ਚਮਚ ਹਲਦੀ

ਇਕ ਚਮਚ ਲਾਲ ਮਿਰਚ

3/4 ਕੱਪ ਸਿਰਕਾ

300 ਗ੍ਰਾਮ ਗੁੜ

10 ਖਜੂਰਾਂ

150 ਗ੍ਰਾਮ ਤੇਲ

3 ਚਮਚ ਲੂਣ

 ਵਿਧੀ

  ਗਰਮ ਪਾਣੀ ਵਿਚ ਅੱਧਾ ਚਮਚ  ਲੂਣ ਪਾ ਕੇ ਗੋਭੀ ਦੇ ਟੁਕੜੇ ਕਰ ਕੇ 10 ਮਿੰਟ ਲਈ ਪਾਣੀ ਵਿਚ ਡੋਬ ਕੇ ਧੋ ਲਓ ਸ਼ਲਗਮ ਅਤੇ ਗਾਜਰਾਂ ਨੂੰ ਧੋ ਕੇ ਦੇ ਲੰਬੇ ਟੁਕੜੇ ਕੱਟ ਲਓ ਜੀਰਾ, ਮੇਥੀ, ਕਾਲੀ ਮਿਰਚ, ਸੋਂਫ ਅਤੇ ਰਾਈ ਨੂੰ ਮੋਟਾ ਪੀਸ ਲਓ

ਖਜੂਰਾਂ ਦੇ ਬੀਜ ਕੱਢ ਕੇ ਲੰਬੀਆਂਲੰਬੀਆਂ ਕੱਟ ਲਓ

ਕਿਸੇ ਬਰਤਨ ਵਿਚ ਪਾਣੀ ਪਾ ਕੇ ਸਬਜ਼ੀਆਂ ਨੂੰ ਉਬਲਣ ਲਈ ਰੱਖ ਲਓ 10 ਮਿੱਟਾਂ ਤਕ ਢੱਕ ਕੇ ਰੱਖੋ ਬਾਅਦ ਵਿਚ ਸਬਜ਼ੀਆਂ ਨੂੰ ਕੱਢ ਕੇ ਸੂਤੀ ਕੱਪੜੇਤੇ ਸੁੱਕਣ ਲਈ ਰੱਖ ਦਿਓ ਧੁੱਪ ਵਿਚ ਦੋ ਘੰਟੇ ਤਕ ਅਤੇ ਛਾਂ ਵਿਚ 4 ਘੰਟੇ ਤਕ ਸਬਜ਼ੀਆਂ ਨੂੰ ਸੁਕਾ ਲਓ

ਕੜਾਹੀ ਵਿਚ ਤੇਲ ਪਾ ਕੇ ਇਸ ਵਿਚ ਹਿੰਗ, ਹਲਦੀ ਅਤੇ ਪੀਸੇ ਹੋਏ ਮਸਾਲੇ ਪਾਓ ਫਿਰ ਸਾਰੀਆਂ ਸਬਜ਼ੀਆਂ ਨੂੰ ਪਾ ਕੇ ਲੂਣ, ਮਿਰਚ ਅਤੇ ਸਾਰੀਆਂ ਚੀਜ਼ਾਂ ਪਾ ਕੇ ਮਿਲਾ ਲਓ ਹੁਣ ਗੈਸ ਬੰਦ ਕਰ ਦਿਓ

ਦੂਜੇ ਬਰਤਨ ਵਿਚ ਸਿਰਕਾ ਅਤੇ ਗੁੜ ਗਰਮ ਕਰੋ ਗੁੜ ਪਿਘਲ ਜਾਵੇ ਤਾਂ ਇਸ ਨੂੰ ਬਣੇ ਹੋਏ ਅਚਾਰ ਵਿਚ ਮਿਲਾ ਲਓ ਇਸ ਵਿਚ ਖਜੂਰਾਂ ਵੀ ਪਾ ਦਿਓ ਜੇਕਰ ਅਚਾਰ ਵਿਚ ਇਹ ਪਤਲਾ ਜਿਹਾ ਦਿਖਾਈ ਦੇਵੇ ਤਾਂ ਗੈਸਤੇ ਰੱਖ ਦਿਓ ਅਤੇ ਗਾੜ੍ਹਾ ਹੋਣ ਤਕ ਬਣਾਉਂਦੇ ਰਹੋ

Leave a Reply