ਭਿੰਡੀਆਂ ਦੇ ਪਕੌੜੇ
ਪਦਾਰਥ
- ਥੋੜ੍ਹੀਆਂ ਜਿਹੀਆਂ ਜਾਂ ਲੋੜ ਅਨੁਸਾਰ ਭਿੰਡੀਆ
- 1 ਕੱਪ ਵੇਸਣ
- 2-3 ਹਰੀਆਂ ਮਿਰਚਾਂ
- ਇਕ ਚੌਥਾਈ ਚੱਮਚ ਸੋਡਾ
- ਲੋੜ ਅਨੁਸਾਰ ਪਾਣੀ
- ਸਵਾਦ ਅਨੁਸਾਰ ਨਮਕ
- ਤੇਲ ਅਤੇ ਚੁਟਕੀ ਕੁ ਹਿੰਗ।
ਵਿਧੀ
- ਸਭ ਤੋਂ ਪਹਿਲਾਂ ਇਕ ਕਟੋਰੇ ‘ਚ ਵੇਸਣ, ਮਿਰਚਾਂ, ਭਿੰਡੀਆਂ, ਨਮਕ, ਹਿੰਗ ਅਤੇ ਪਾਣੀ ਮਿਲਾ ਕੇ ਘੋਲ ਤਿਆਰ ਕਰੋ।
- ਕੜਾਹੀ ‘ਚ ਤੇਲ ਗਰਮ ਕਰੋ।
- ਫਿਰ ਭਿੰਡੀਆਂ ਦੇ ਮਿਸ਼ਰਣ ਦੇ ਛੋਟੇ-ਛੋਟੇ ਟੁਕੜੇ ਪਾ ਕੇ ਸੁਨਹਿਰੀ ਹੋਣ ਤੱਕ ਤਲੋ।
- ਜਦੋਂ ਭਿੰਡੀਆਂ ਕੁਰਕੁਰੀਆਂ ਹੋਣ ਲੱਗਣ ਤਾਂ ਕੱਢ ਕੇ ਹਰੀ ਚੱਟਨੀ ਜਾਂ ਲਾਲ ਚੱਟਨੀ ਨਾਲ ਪਰੋਸੋ।