ਵੈਜੀਟੇਬਲ ਇਡਲੀ
ਪਦਾਰਥ
- ਅੱਧਾ ਕੱਪ ਕ੍ਰਸ਼ ਕੀਤੀ ਗਾਜਰ
- ਇਕ ਚੌਥਾਈ ਕੱਪ ਕ੍ਰਸ਼ ਕੀਤੀ ਪੱਤਾ ਗੋਭੀ
- ਅੱਧਾ ਕੱਪ ਬਾਰੀਕ ਕੱਟਿਆ ਪਿਆਜ
- 2 ਚੱਮਚ ਮਾਂਹ ਦੀ ਦਾਲ
- 1 ਕੱਪ ਇਡਲੀ ਚੌਲ
- ਇਕ ਚੌਥਾਈ ਕੱਪ ਕੋਕੋਨੱਟ ਮਿਲਕ
- ਅੱਧਾ ਚੱਮਚ ਜੀਰਾ
- ਇਕ ਕ੍ਰਸ਼ ਕੀਤਾ ਨਾਰੀਅਲ ਅਤੇ ਨਮਕ ਸਵਾਦ ਅਨੁਸਾਰ।
ਵਿਧੀ
- ਸਭ ਤੋਂ ਪਹਿਲਾਂ ਮਾਂਹ ਦੀ ਦਾਲ ਨੂੰ ਧੋ ਕੇ ਚੌਲਾਂ ਨਾਲ ਲੱਗਭਗ 2 ਘੰਟਿਆਂ ਲਈ ਭਿਓਂ ਦਿਓ।
- ਫਿਰ ਇਨ੍ਹਾਂ ਨੂੰ ਛਾਣ ਕੇ ਕੋਕੋਨੱਟ ਮਿਲਕ ਨਾਲ ਰਲਾ ਕੇ ਬਾਰੀਕ ਪੇਸਟ ਬਣਾ ਲਓ।
- ਫਿਰ ਇਸ ਪੀਸੇ ਹੋਏ ਮਿਸ਼ਰਣ ਨੂੰ ਇਕ ਡੂੰਘੇ ਬਾਊਲ ‘ਚ ਪਾ ਦਿਓ।
- ਫਿਰ ਕੱਟੇ ਪਿਆਜ, ਗਾਜਰ, ਪੱਤਾ ਗੋਭੀ, ਜੀਰਾ, ਕ੍ਰਸ਼ ਕੀਤਾ ਨਾਰੀਅਲ ਅਤੇ ਨਮਕ ਮਿਲਾਓ।
- ਇਸ ਨੂੰ 3 ਤੋਂ 4 ਘੰਟਿਆਂ ਲਈ ਢਕ ਕੇ ਰੱਖ ਦਿਓ ਤਾਂਕਿ ਇਸ ‘ਚ ਖਮੀਰ ਉੱਠ ਸਕੇ।
- ਇਸ ਪਿੱਛੋਂ ਇਸ ਘੋਲ ਨੂੰ ਇਡਲੀ ਬਣਾਉਣ ਵਾਲੇ ਸਾਂਚੇ ‘ਚ ਥੋੜ੍ਹਾ ਜਿਹਾ ਤੇਲ ਲਗਾ ਕੇ ਰੱਖੋ।
- 10-12 ਮਿੰਟਾਂ ਤੱਕ ਭਾਫ ‘ਚ ਪਕਾਓ ਅਤੇ ਫਿਰ ਨਾਰੀਅਲ ਦੀ ਚੱਟਨੀ ਨਾਲ ਸਰਵ ਕਰੋ।