Best Punjabi Recipes “ਪਾਵ ਭਾਜੀ”, “Pav Bhaji”, Recipes of Punjab, Veg Punjabi Recipes in Punjabi.

ਪਾਵ ਭਾਜੀ

ਪਦਾਰਥ

  • ਗਾਜਰ-200 ਗ੍ਰਾਮ
  • ਫੁੱਲਗੋਭੀ-100 ਗ੍ਰਾਮ
  • ਹਰੇ ਮਟਰ-100 ਗ੍ਰਾਮ
  • ਮੱਖਣ-100 ਗ੍ਰਾਮ
  • ਅਦਰਕ-ਲਸਣ ਦੀ ਪੇਸਟ-1 ਟੇਬਲਸਪੂਨ
  • ਪਿਆਜ਼-50 ਗ੍ਰਾਮ
  • ਨਮਕ-1 ਟੀ-ਸਪੂਨ
  • ਹਲਦੀ-1/2 ਟੀ-ਸਪੂਨ
  • ਟਮਾਟਰ ਦੀ ਪੇਸਟ-100 ਗ੍ਰਾਮ
  • ਜੀਰਾ ਪਾਊਡਰ-1 ਟੀ-ਸਪੂਨ
  • ਗਰਮ ਮਸਾਲਾ-1 ਟੀ-ਸਪੂਨ
  • ਪਾਣੀ-100 ਮਿਲੀਲੀਟਰ
  • ਆਲੂ-150 ਗ੍ਰਾਮ
  • ਸ਼ਿਮਲਾ ਮਿਰਚ-100 ਗ੍ਰਾਮ
  • ਪਾਵ ਭਾਜੀ ਮਸਾਲਾ-1 ਟੇਬਲਸਪੂਨ
  • ਪਾਵ-8
  • ਬਟਰ-20 ਗ੍ਰਾਮ

ਵਿਧੀ

  • ਗਾਜਰ, ਫੁੱਲਗੋਭੀ, ਆਲੂ ਅਤੇ ਮਟਰ ਉਦੋਂ ਤੱਕ ਉਬਾਲੋ, ਜਦੋਂ ਤੱਕ ਉਹ ਚੰਗੀ ਤਰ੍ਹਾਂ ਪੱਕ ਨਾ ਜਾਣ।
  • ਹੁਣ ਫ੍ਰਾਈ ਪੈਨ ਵਿਚ ਮੱਖਣ ਪਾਓ, ਗਰਮ ਹੋ ਜਾਣ ‘ਤੇ ਅਦਰਕ, ਲਸਣ ਦੀ ਪੇਸਟ, ਪਿਆਜ਼ ਪਾ ਕੇ ਉਦੋਂ ਤੱਕ ਭੁੰਨੋ, ਜਦੋਂ ਤੱਕ ਉਹ ਭੂਰੇ ਰੰਗ ਦੇ ਨਾ ਹੋ ਜਾਣ।
  • ਇਸ ਵਿਚ ਨਮਕ, ਹਲਦੀ, ਟਮਾਟਰ ਦੀ ਪੇਸਟ ਪਾਓ ਅਤੇ 3-4 ਮਿੰਟ ਤੱਕ ਪਕਾਓ। ਨਾਲ ਹੀ ਇਸ ਵਿਚ ਜੀਰਾ ਅਤੇ ਗਰਮ ਮਸਾਲਾ ਵੀ ਪਾਓ ਤੇ ਚੰਗੀ ਤਰ੍ਹਾਂ ਹਿਲਾ ਕੇ 2 ਮਿੰਟ ਤੱਕ ਪਕਾਓ।
  • ਹੁਣ ਇਸ ਤੜਕੇ ‘ਚ ਉੱਬਲੀਆਂ ਸਬਜ਼ੀਆਂ ਪਾਓ ਅਤੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਇਸ ਵਿਚ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪੱਕਣ ਦਿਓ।
  • ਦੂਜੇ ਪਾਸੇ ਫ੍ਰਾਈ ਪੈਨ ਵਿਚ ਮੱਖਣ ਗਰਮ ਕਰੋ। ਪਾਵ ਕੱਢੋ ਅਤੇ ਬਟਰ ਨਾਲ ਪਾਵ ਨੂੰ ਚੰਗੀ ਤਰ੍ਹਾਂ ਸੇਕ ਲਓ। ਤੁਸੀ ਚਾਹੋ ਤਾਂ ਪਾਵ ਨੂੰ ਵਿਚਾਲਿਓਂ ਚਾਕੂ ਨਾਲ ਕੱਟ ਲਓ ਅਤੇ 2 ਚਮਚ ਭਾਜੀ ਭਰ ਲਓ।
  • ਇਹ ਸਮੱਗਰੀ 4 ਤੋਂ 5 ਲੋਕਾਂ ਲਈ ਤਿਆਰ ਹੈ। ਬਸ ਗਰਮਾ-ਗਰਮ ਭਾਜੀ ਸਰਵ ਕਰੋ ਅਤੇ ਪਾਵ ਨਾਲ ਖਾਣ ਦਾ ਮਜ਼ਾ ਲਓ।

Leave a Reply