ਅੰਬ ਦਾ ਸ਼ਰਬਤ
Amb da Sharbat
ਸਮੱਗਰੀ
- ਚੀਨੀ ਇੱਕ ਕਿਲੋ
- ਅੰਬ ਦਾ ਏਸੈਂਸ 4 ਗ੍ਰਾਮ
- ਸੀਟਰੀਕ ਏਸਿਡ 2 ਗ੍ਰਾਮ
- ਪਾਣੀ 1 ਲੀਟਰ
- ਪੋਟਾਸ਼ੀਅਮ ਮੈਟਾ ਬਾਈਸਲਫੇਟ 2 ਗ੍ਰਾਮ
- ਨਾਰੰਗੀ ਰੰਗ ਸ਼ਰਬਤ: 3 ਗ੍ਰਾਮ
ਵਿਧੀ
ਵਿਧੀ ਚੀਨੀ ਅਤੇ ਪਾਣੀ ਮਿਲਾ ਕੇ ਅੱਗ ‘ਤੇ ਰੱਖੇ । ਜਦੋਂ ਚਾਸ਼ਨੀ ਵਿਚ ਉਬਾਲ ਆਉਣਾ ਸ਼ੁਰੂ ਹੋ ਜਾਵੇ ਤਾਂ ਸੀਟਰੀਕ ਏਸਿਡ ਪਾ ਦਿਓ। ਫਿਰ ਚਾਸ਼ਨੀ ਨੂੰ ਛਾਣ ਲਵੇ। ਥੋੜੇ ਜਿਹੇ ਪਾਣੀ ਵਿਚ ਪੋਟਾਸ਼ੀਅਮ ਸਲਫੇਟ ਮਿਲਾ ਕੇ ਸਾਫ ਕੀਤੀ ਚਾਸ਼ਨੀ ਵਿਚ ਪਾ ਦਿਓ। ਫਿਰ ਬਰਤਨ ਪੰਜ ਮਿੰਟ ਤਕ ਹਲਕੀ ਅੱਗ ‘ਤੇ ਰੱਖੋ। ਫਿਰ ਲਾਲ ਰੰਗ ਅਤੇ ਅੰਬ ਦਾ ਏਮੈਂਸ ਪਾ ਦਿਓ ਅਤੇ ਫਿਰ ਹਿਲਾਓ। ਜਦੋਂ ਇਕ ਸਾਰ ਹੋ ਜਾਵੇ ਤਾਂ ਠੰਡਾ ਹੋਣ ‘ਤੇ ਸਾਫ ਬੋਤਲਾਂ ਵਿਚ ਭਰੇ।